ਉੱਤਰੀ ਕੋਰੀਆ ਦੇ ਸੈਨਿਕ ਰੂਸ ਦੀ ਤਰਫੋਂ ਯੂਕਰੇਨ ਦੇ ਖਿਲਾਫ ਲੜ ਰਹੇ ਹਨ। ਇਸ ਦੌਰਾਨ ਰੂਸ ਦੇ ਕੁਰਸਕ ਇਲਾਕੇ ਵਿੱਚ ਉੱਤਰੀ ਕੋਰੀਆ ਦੇ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਮਰੀਕੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਉੱਤਰੀ ਕੋਰੀਆ ਦੇ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਅਕਤੂਬਰ ‘ਚ ਖਬਰ ਆਈ ਸੀ ਕਿ ਉੱਤਰੀ ਕੋਰੀਆ ਨੇ ਰੂਸ ਦੀ ਫੌਜ ਨੂੰ ਮਜ਼ਬੂਤ ਕਰਨ ਲਈ 10,000 ਫੌਜੀ ਭੇਜੇ ਹਨ। ਯੂਕਰੇਨ ਦੀ ਫੌਜੀ ਖੁਫੀਆ ਏਜੰਸੀ (GUR) ਨੇ ਇਹ ਵੀ ਕਿਹਾ ਕਿ ਹਫਤੇ ਦੇ ਅੰਤ ‘ਚ ਲੜਾਈ ਦੌਰਾਨ ਘੱਟੋ-ਘੱਟ 30 ਉੱਤਰੀ ਕੋਰੀਆਈ ਫੌਜੀ ਮਾਰੇ ਗਏ ਜਾਂ ਜ਼ਖਮੀ ਹੋ ਗਏ।
ਲਾਸ਼ਾਂ ਨੂੰ ਲਾਈ ਜਾ ਰਹੀ ਅੱਗ
ਬੁੱਧਵਾਰ ਨੂੰ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਰੂਸੀ ਸੈਨਿਕ ਯੂਕਰੇਨ ਦੇ ਖਿਲਾਫ ਲੜਾਈ ਵਿੱਚ ਮਾਰੇ ਗਏ ਉੱਤਰੀ ਕੋਰੀਆਈ ਸੈਨਿਕ ਦੀ ਲਾਸ਼ ਨੂੰ ਅੱਗ ਲਗਾ ਰਿਹਾ ਹੈ। ਦੱਸ ਦਈਏ ਕਿ ਕੁਰਸਕ ਸਰਹੱਦੀ ਖੇਤਰ ‘ਚ ਉੱਤਰੀ ਕੋਰੀਆ ਦੇ ਕਰੀਬ 200 ਸੈਨਿਕ ਮਾਰੇ ਗਏ ਜਾਂ ਜ਼ਖਮੀ ਹੋ ਗਏ ਹਨ।
ਤਿੰਨ ਸਾਲਾਂ ਨੂੰ ਚੱਲ ਰਹੀ ਜੰਗ
ਜ਼ਿਕਰਯੋਗ ਹੈ ਕਿ ਯੂਕਰੇਨ ਅਤੇ ਰੂਸ ਵਿਚਾਲੇ ਲਗਭਗ ਤਿੰਨ ਸਾਲਾਂ ਤੋਂ ਜੰਗ ਚੱਲ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਉਲਟ, ਯੂਕਰੇਨ ਦੇ ਸੈਨਿਕਾਂ ਨੂੰ ਹਰਾਉਣ ਲਈ, ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਪੁਤਿਨ ਦਾ ਸਮਰਥਨ ਕਰਨ ਲਈ ਆਪਣੇ ਸੈਨਿਕਾਂ ਨੂੰ ਯੁੱਧ ਵਿੱਚ ਭੇਜਿਆ ਹੈ। ਉੱਤਰੀ ਕੋਰੀਆ ਦੇ ਸੈਨਿਕ ਯੂਕਰੇਨ ਵਿੱਚ ਜੰਗ ਵਿੱਚ ਰੂਸੀ ਸੈਨਿਕਾਂ ਦਾ ਸਮਰਥਨ ਕਰ ਰਹੇ ਹਨ।
ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਬੋਲਦਿਆਂ ਅਤੇ ਉੱਤਰੀ ਕੋਰੀਆ ਦੇ ਅਧਿਕਾਰਤ ਨਾਮ ਦੇ ਸੰਖੇਪ ਦੀ ਵਰਤੋਂ ਕਰਦਿਆਂ ਕਿਹਾ, “ਸਾਡਾ ਅੰਦਾਜ਼ਾ ਹੈ ਕਿ DPRK ਨੂੰ ਕਈ ਸੌ ਮੌਤਾਂ ਹੋਈਆਂ ਹਨ।”