ਚੀਨ ਦਾ ਟੌਕਸਿਕ ਵਰਕ ਸੱਭਿਆਚਾਰ ਇਕ ਵਾਰ ਫਿਰ ਦੁਨੀਆ ਦੇ ਸਾਹਮਣੇ ਹੈ। ਦੱਖਣੀ ਸ਼ਹਿਰ ਗੁਆਂਗਜ਼ੂ ਤੋਂ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ‘ਚ ਇਕ ਕੰਪਨੀ ਦੇ ਕਈ ਕਰਮਚਾਰੀ ਆਪਣੇ ਬੌਸ ਦੇ ਸਾਹਮਣੇ ਜ਼ਮੀਨ ‘ਤੇ ਲੇਟ ਕੇ ਵਫਾਦਾਰੀ ਦੀ ਸਹੁੰ ਚੁੱਕਦੇ ਦੇਖੇ ਜਾ ਸਕਦੇ ਹਨ। ਇਹ ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਕੰਮ ਕਰਨ ਦੇ ਟੌਕਸਿਕ ਵਰਕ ਸੱਭਿਆਚਾਰ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ। ਜੋ ਵੀਡੀਓ ਵਾਇਰਲ ਹੋਇਆ ਹੈ, ਉਹ ਬਹੁਤਾ ਸਪੱਸ਼ਟ ਨਹੀਂ ਹੈ, ਪਰ ਇਸ ਵਿੱਚ ਕਰਮਚਾਰੀ ਆਪਣੇ ਬੌਸ ਦੇ ਅੱਗੇ ਝੁਕਦੇ ਹੋਏ ਫਰਸ਼ ‘ਤੇ ਪਏ ਹੋਏ ਦੇਖੇ ਜਾ ਸਕਦੇ ਹਨ। ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਸਨਸਨੀ ਮਚਾ ਦਿੱਤੀ ਹੈ। ਇਸ ਵਿੱਚ ਦਫ਼ਤਰ ਦੇ ਗਲਿਆਰੇ ਵਿੱਚ ਕਈ ਮਰਦ-ਔਰਤਾਂ ਮੁਲਾਜ਼ਮ ਫਰਸ਼ ’ਤੇ ਮੂੰਹ ਲੇਟਦੇ ਨਜ਼ਰ ਆ ਰਹੇ ਹਨ।
ਐਕਸ ਤੇ ਪੋਸਟ ਹੋਈ ਵਾਈਰਲ
ਇਸ ਵੀਡੀਓ ‘ਚ ਜੋ ਸੋਸ਼ਲ ਸਾਈਟ ‘ਤੇ ਵਾਇਰਲ ਹੋ ਰਿਹਾ ਹੈ ਭਾਵੇਂ ਅਸੀਂ ਜੀਏ ਜਾਂ ਮਰੀਏ, ਅਸੀਂ ਆਪਣੇ ਕੰਮ ਦੇ ਮਿਸ਼ਨ ਨੂੰ ਕਦੇ ਵੀ ਅਸਫਲ ਨਹੀਂ ਹੋਣ ਦੇਵਾਂਗੇ। ਹਾਲਾਂਕਿ ਇਹ ਵੀਡੀਓ ਵਾਇਰਲ ਹੁੰਦੇ ਹੀ ਕੰਪਨੀ ਦੇ ਕਾਨੂੰਨੀ ਵਿਭਾਗ ਨੇ ਇਸ ਘਟਨਾ ਤੋਂ ਦੂਰੀ ਬਣਾ ਲਈ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਕੰਪਨੀ ਦੀ ਕਾਨੂੰਨੀ ਟੀਮ ਨੇ ਅਜਿਹੇ ਕਿਸੇ ਵੀ ਮਾਮਲੇ ‘ਚ ਬੌਸ ਦੇ ਸ਼ਾਮਲ ਹੋਣ ਤੋਂ ਸਾਫ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਵੀਡੀਓ ਦੀ ਪ੍ਰਮਾਣਿਕਤਾ ‘ਤੇ ਵੀ ਸਵਾਲ ਉਠਾਏ ਗਏ ਹਨ। ਹਾਲਾਂਕਿ, ਕੰਪਨੀ ਦੇ ਇਨਕਾਰ ਤੋਂ ਬਾਅਦ, ਟੌਕਸਿਕ ਵਰਕ ਕਲਚਰ ਨੂੰ ਲੈ ਕੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਹੰਗਾਮਾ ਹੋ ਰਿਹਾ ਹੈ।