ਮੁਕੇਰੀਆਂ ‘ਚ ਵਾਪਰਿਆ ਦਰਦਨਾਕ ਹਾਦਸਾ, ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਨਾਲ ਮਾਂ-ਧੀ ਦੀ ਮੌਤ, ਕਾਰ ਚਾਲਕ ਫਰਾਰ

ਹੁਸ਼ਿਆਰਪੁਰ ਜ਼ਿਲੇ ਦੇ ਮੁਕੇਰੀਆ ਨੇੜੇ ਹਾਜੀਪੁਰ-ਮਾਨਸਰ ਰੋਡ ‘ਤੇ ਦੇਰ ਸ਼ਾਮ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿਸੇ ਅਣਪਛਾਤੇ ਵਾਹਨ ਨੇ ਮਾਂ-ਧੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਰੇਲਵੇ ਫਾਟਕ ਨੇੜੇ ਵਾਪਰਿਆ ਹਾਦਸਾ

ਮ੍ਰਿਤਕ ਔਰਤ ਦੇ ਭਰਾ ਟਿੰਮੀ ਨੇ ਦੱਸਿਆ ਕਿ ਉਸ ਦੀ ਭੈਣ ਰੇਖਾ ਰਾਣੀ (35) ਪਤਨੀ ਪੂਰਨ ਚੰਦ ਵਾਸੀ ਧਮੋਟਾ ਤਹਿਸੀਲ ਇੰਦੌਰਾ ਜ਼ਿਲ੍ਹਾ ਕਾਂਗੜਾ (ਹਿਮਾਚਲ) ਆਪਣੀ ਬੇਟੀ ਗਰਿਮਾ ਮਹਿਰਾ (7) ਅਤੇ ਪੁੱਤਰ ਰਿਧਮ (13) ਦੇ ਨਾਲ ਦੇਰ ਸ਼ਾਮ ਤਲਵਾੜਾ ਦੇ ਚਿੰਗਾੜਮਾ ਦਾ ਮੇਲਾ ਦੇਖ ਕੇ ਟਰਾਲੀ ਵਿੱਚ ਘਰ ਪਰਤ ਰਹੇ ਸਨ। ਜਿਵੇਂ ਹੀ ਉਹ ਮਾਨਸਰ ਰੇਲਵੇ ਫਾਟਕ ਦੇ ਨੇੜੇ ਪਹੁੰਚੇ ਤਾਂ ਉੱਥੇ ਇੱਕ ਫਾਟਕ ਸੀ ਅਤੇ ਉਸ ਦਾ ਪਿੰਡ ਨੇੜੇ ਹੋਣ ਕਰਕੇ ਉਹ ਉੱਥੋਂ ਪੈਦਲ ਤੁਰਨ ਲੱਗੇ। ਜਦੋਂ ਉਹ ਫਾਟਕ ਦੇ ਦੂਜੇ ਪਾਸੇ ਪਹੁੰਚੇ ਤਾਂ ਇੱਕ ਕਾਰ ਸਵਾਰ ਨੇ ਆਪਣੀ ਕਾਰ ਮੋੜੀ ਅਤੇ ਵਾਪਸ ਜਾਣ ਲੱਗਾ। ਇਸ ਦੌਰਾਨ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ 6 ਲੋਕ ਜ਼ਖਮੀ ਹੋ ਗਏ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ‘ਚ ਰੇਖਾ ਅਤੇ ਉਸ ਦੀ ਬੇਟੀ ਗਰਿਮਾ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਦਕਿ ਉਨ੍ਹਾਂ ਦੇ ਬੇਟੇ ਸਮੇਤ 4 ਲੋਕ ਜ਼ਖਮੀ ਹੋ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਰੇਖਾ ਅਤੇ ਗਰਿਮਾ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਂਚ ਵਿੱਚ ਜੁੱਟੀ ਪੁਲਿਸ 

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਂ-ਧੀ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

Exit mobile version