ਪੰਚਕੂਲਾ ‘ਚ ਡੱਬੇ ਬਣਾਉਣ ਵਾਲੀ ਕੰਪਨੀ ਨਾਲ ਧੋਖਾਧੜੀ, 16.5 ਲੱਖ ਰੁਪਏ ਲੈ ਕੇ ਡਰਾਈਵਰ ਤੇ ਗੇਟਮੈਨ ਫਰਾਰ

ਕੰਪਨੀ ਮਾਲਕ ਨੂੰ ਸੂਚਿਤ ਕਰਨ ਤੋਂ ਬਾਅਦ ਨਵਦੀਪ ਨੇ ਦੋਵਾਂ ਮੁਲਜ਼ਮਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਸ 'ਤੇ ਸੁਖਬੀਰ ਅਤੇ ਮਨਪਿੰਦਰ ਨੇ ਨਾ ਸਿਰਫ ਫੋਨ 'ਤੇ ਗਾਲ੍ਹਾਂ ਕੱਢੀਆਂ, ਸਗੋਂ ਵਾਇਸ ਮੈਸੇਜ ਰਾਹੀਂ ਲੱਖਾਂ ਰੁਪਏ ਦੀ ਗਬਨ ਕਰਨ ਦੀ ਗੱਲ ਵੀ ਕਬੂਲੀ।

ਕ੍ਰਾਈਮ ਨਿਊਜ਼। ਪੰਚਕੂਲਾ ਦੇ ਜ਼ੀਰਕਪੁਰ ਵਿੱਚ ਮਠਿਆਈਆਂ ਦੇ ਪੈਕਿੰਗ ਡੱਬੇ ਬਣਾਉਣ ਅਤੇ ਸਪਲਾਈ ਕਰਨ ਵਾਲੀ ਇੱਕ ਕੰਪਨੀ ਵਿੱਚ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਸੇਲਜ਼ ਮੈਨੇਜਰ ਨਵਦੀਪ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੰਪਨੀ ਦਾ ਡਰਾਈਵਰ ਸੁਖਬੀਰ ਸਿੰਘ ਅਤੇ ਗੇਟਮੈਨ ਮਨਪਿੰਦਰ ਸਿੰਘ ਮਿਲ ਕੇ ਕਰੀਬ 16.5 ਲੱਖ ਰੁਪਏ ਦੀ ਰਕਮ ਲੈ ਕੇ ਫਰਾਰ ਹੋ ਗਏ ਹਨ। ਸ਼ਿਕਾਇਤ ਅਨੁਸਾਰ ਲੁਧਿਆਣਾ ਸਥਿਤ ਕੇਬੀ ਪ੍ਰਿੰਟ ਪੈਕ ਬੀ ਕੰਪਨੀ ਦਾ ਸੇਲਜ਼ ਮੈਨੇਜਰ ਨਵਦੀਪ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਜੀਂਦ, ਰੋਹਤਕ, ਰੇਵਾੜੀ, ਗੁੜਗਾਓਂ, ਕਰਨਾਲ ਆਦਿ ਤੋਂ ਡੱਬਿਆਂ ਦੀ ਸਪਲਾਈ ਲਈ ਭੁਗਤਾਨ ਲੈਣ ਗਿਆ ਸੀ। ਡਰਾਈਵਰ ਸੁਖਬੀਰ ਸਿੰਘ ਨਾਲ ਸੀ। ਨਵਦੀਪ ਅਨੁਸਾਰ ਜਦੋਂ ਉਹ ਪੈਸੇ ਇਕੱਠੇ ਕਰ ਰਿਹਾ ਸੀ ਤਾਂ ਸੁਖਬੀਰ ਅਤੇ ਮਨਪਿੰਦਰ ਇੱਕ ਸਾਜ਼ਿਸ਼ ਤਹਿਤ 16.5 ਲੱਖ ਰੁਪਏ ਲੈ ਕੇ ਫਰਾਰ ਹੋ ਗਏ।

ਪੈਸੇ ਮੰਗਣ ‘ਤੇ ਦੁਰਵਿਵਹਾਰ ਅਤੇ ਕਬੂਲਨਾਮਾ

ਕੰਪਨੀ ਮਾਲਕ ਨੂੰ ਸੂਚਿਤ ਕਰਨ ਤੋਂ ਬਾਅਦ ਨਵਦੀਪ ਨੇ ਦੋਵਾਂ ਮੁਲਜ਼ਮਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਸ ‘ਤੇ ਸੁਖਬੀਰ ਅਤੇ ਮਨਪਿੰਦਰ ਨੇ ਨਾ ਸਿਰਫ ਫੋਨ ‘ਤੇ ਗਾਲ੍ਹਾਂ ਕੱਢੀਆਂ, ਸਗੋਂ ਵਾਇਸ ਮੈਸੇਜ ਰਾਹੀਂ ਲੱਖਾਂ ਰੁਪਏ ਦੀ ਗਬਨ ਕਰਨ ਦੀ ਗੱਲ ਵੀ ਕਬੂਲੀ। ਜ਼ੀਰਕਪੁਰ ਥਾਣੇ ਦੇ ਇੰਚਾਰਜ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਸੇਲਜ਼ ਮੈਨੇਜਰ ਨਵਦੀਪ ਦੀ ਸ਼ਿਕਾਇਤ ’ਤੇ ਮੁਲਜ਼ਮ ਸੁਖਬੀਰ ਸਿੰਘ (ਵਾਸੀ ਜ਼ਿਲ੍ਹਾ ਬਰਨਾਲਾ) ਅਤੇ ਮਨਪਿੰਦਰ ਸਿੰਘ (ਵਾਸੀ ਜ਼ਿਲ੍ਹਾ ਸਿਰਸਾ) ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਵੇਂ ਇਸ ਸਮੇਂ ਲੁਧਿਆਣਾ ਵਿੱਚ ਰਹਿੰਦੇ ਹਨ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮਾਂ ਦੀ ਪਛਾਣ

ਸੁਖਬੀਰ ਸਿੰਘ ਅਤੇ ਮਨਪਿੰਦਰ ਸਿੰਘ ਦੋਵੇਂ ਲੰਬੇ ਸਮੇਂ ਤੋਂ ਕੰਪਨੀ ਵਿੱਚ ਕੰਮ ਕਰ ਰਹੇ ਸਨ। ਪੁਲਿਸ ਦਾ ਮੰਨਣਾ ਹੈ ਕਿ ਘਟਨਾ ਨੂੰ ਪਹਿਲਾਂ ਤੋਂ ਹੀ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਹੈ। ਪੁਲੀਸ ਟੀਮ ਮੁਲਜ਼ਮਾਂ ਦੀਆਂ ਗਤੀਵਿਧੀਆਂ ਅਤੇ ਟਿਕਾਣਿਆਂ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ।

Exit mobile version