ਕ੍ਰਾਈਮ ਨਿਊਜ਼। ਪੰਜਾਬ ਦੇ ਮੋਗਾ ਵਿੱਚ ਇੱਕ ਨੌਜਵਾਨ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ ‘ਚ ਸਨਸਨੀ ਫੈਲ ਗਈ। ਇਹ ਘਟਨਾ ਮੋਗਾ ਦੇ ਪਿੰਡ ਵੈਰੋਕੇ ਬਾਘਾ ਪੁਰਾਣਾ ਦੀ ਹੈ। ਦਰਅਸਲ ਮੁਲਜ਼ਮ ਭਰਾ ਨੇ ਭੈਣ ਦੀ ਜਾਨ ਲੈ ਲਈ ਕਿਉਂਕਿ ਉਸਨੂੰ ਸ਼ੱਕ ਸੀ ਕਿ ਭੈਣ ਦੇ ਕਿਸੇ ਨਾਲ ਪ੍ਰੇਮ ਸਬੰਧ ਚੱਲ ਰਹੇ ਹਨ। ਇਸੇ ਸ਼ੱਕ ਦੇ ਚੱਲਦਿਆਂ ਮੁਲਜ਼ਮ ਨੇ ਭੈਣ ‘ਤੇ ਡੰਡੇ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਮਮਪਾਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਉਸ ਦੀ ਭੈਣ ਵੀਰਜੋਤ ਕੌਰ ਹੈ। ਦੋਵੇਂ ਭੈਣ-ਭਰਾ ਪਿੰਡ ਵੈਰੋਕੇ ਵਿਖੇ ਆਪਣੇ ਨਾਨੇ-ਨਾਨੀ ਦੇ ਘਰ ਰਹਿੰਦੇ ਸਨ। ਪੁਲਿਸ ਨੇ ਉਸ ਦੀ ਨਾਨੀ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕਾਰਨ ਪੁੱਛਣ ਤੋ ਦੋਵਾਂ ਭੈਣ-ਭਰਾ ਵਿੱਚ ਹੋਇਆ ਝਗੜਾ
ਜਾਣਕਾਰੀ ਅਨੁਸਾਰ ਵੀਰਜੋਤ ਕੌਰ ਵੀਰਵਾਰ ਸਵੇਰੇ ਘਰੋਂ ਬਿਨਾਂ ਕਿਸੇ ਨੂੰ ਦੱਸੇ ਕਿਤੇ ਚਲੀ ਗਈ ਸੀ। ਲੜਕੀ ਸਾਰਾ ਦਿਨ ਘਰ ਨਹੀਂ ਪਰਤੀ। ਜਦੋਂ ਉਹ ਰਾਤ ਨੂੰ ਘਰ ਵਾਪਸ ਆਈ ਤਾਂ ਉਸ ਦੇ ਭਰਾ ਮੋਮਪਾਲ ਸਿੰਘ ਨੇ ਉਸ ਤੋਂ ਸਾਰਾ ਦਿਨ ਬਾਹਰ ਰਹਿਣ ਦਾ ਕਾਰਨ ਪੁੱਛਿਆ। ਇਸ ਗੱਲ ਨੂੰ ਲੈ ਕੇ ਮਮਪਾਲ ਸਿੰਘ ਅਤੇ ਵੀਰਜੋਤ ਕੌਰ ਵਿਚਕਾਰ ਲੜਾਈ ਹੋ ਗਈ। ਨਾਨੀ ਰਾਣੀ ਕੌਰ ਨੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮਮਪਾਲ ਸਿੰਘ ਨੇ ਗੁੱਸੇ ‘ਚ ਆ ਕੇ ਵੀਰਜੋਤ ਕੌਰ ਦੇ ਸਿਰ ‘ਤੇ ਡੰਡਾ ਮਾਰਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਆਪਣੀ ਭੈਣ ਦਾ ਕਤਲ ਕਰਨ ਤੋਂ ਬਾਅਦ ਮੋਮਪਾਲ ਸਿੰਘ ਨੇ ਆਪਣੀ ਦਾਦੀ ਰਾਣੀ ਕੌਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਰਾਣੀ ਕੌਰ ਨੇ ਘਟਨਾ ਦੀ ਸੂਚਨਾ ਥਾਣਾ ਸਮਾਲਸਰ ਦੀ ਪੁਲਿਸ ਨੂੰ ਦਿੱਤੀ। ਇਸ ਮਗਰੋਂ ਪੁਲਿਸ ਨੇ ਮੌਕੇ ’ਤੇ ਜਾ ਕੇ ਰਾਣੀ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮਮਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਡੀਐਸਪੀ ਜ਼ੋਰਾ ਸਿੰਘ ਨੇ ਦੱਸਿਆ ਕਿ 26 ਦਸੰਬਰ ਦੀ ਰਾਤ ਨੂੰ ਮੋਗਾ ਦੇ ਪਿੰਡ ਵੈਰੋਕੇ ਵਿੱਚ ਮਾਮਪਾਲ ਸਿੰਘ ਨਾਮਕ ਵਿਅਕਤੀ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਸੀ। ਆਪਣੀ ਭੈਣ ਦੇ ਪ੍ਰੇਮ ਸਬੰਧਾਂ ‘ਤੇ ਸ਼ੱਕ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਰਾਣੀ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਮਮਪਾਲ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਸ਼ੁੱਕਰਵਾਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਮਪਾਲ ਸਿੰਘ ਖ਼ਿਲਾਫ਼ ਪਹਿਲਾਂ ਹੀ ਮੋਗਾ ਸਿਟੀ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ।