ਲੁਧਿਆਣਾ ‘ਚ ਮੰਦਬੁੱਧੀ ਔਰਤ ਨਾਲ ਸਮੂਹਿਕ ਜਬਰ ਜਿਨਾਹ, 2 ਮੁਲਜ਼ਮ ਗ੍ਰਿਫਤਾਰ

ਮੁਲਜ਼ਮ ਔਰਤ ਨੂੰ ਚੀਮਾ ਚੌਕ ਨੇੜੇ ਛੱਡ ਕੇ ਭੱਜ ਗਏ। ਜਦੋਂ ਪਰਿਵਾਰਕ ਮੈਂਬਰਾਂ ਨੇ ਔਰਤ ਦਾ ਪਤਾ ਲਗਾਇਆ ਤਾਂ ਉਸ ਨੇ ਸਾਰੀ ਘਟਨਾ ਦੱਸੀ। ਬਾਅਦ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ 3 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Crime: ਪੰਜਾਬ ਦੇ ਲੁਧਿਆਣਾ ‘ਚ 40 ਸਾਲਾ ਮਾਨਸਿਕ ਤੌਰ ‘ਤੇ ਕਮਜ਼ੋਰ ਔਰਤ ਨੂੰ ਤਿੰਨ ਮੁਲਜ਼ਮਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ ਜਬਰ ਜਿਨਾਹ ਕੀਤਾ। ਮੁਲਜ਼ਮ ਮਹਿਲਾ ਨੂੰ ਇਕ ਹੋਟਲ ‘ਚ ਲੈ ਗਏ ਅਤੇ ਉਸ ਨਾਲ ਗੈਂਗਰੇਪ ਕੀਤਾ। ਮੁਲਜ਼ਮ ਔਰਤ ਨੂੰ ਚੀਮਾ ਚੌਕ ਨੇੜੇ ਛੱਡ ਕੇ ਭੱਜ ਗਏ। ਜਦੋਂ ਪਰਿਵਾਰਕ ਮੈਂਬਰਾਂ ਨੇ ਔਰਤ ਦਾ ਪਤਾ ਲਗਾਇਆ ਤਾਂ ਉਸ ਨੇ ਸਾਰੀ ਘਟਨਾ ਦੱਸੀ। ਬਾਅਦ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ 3 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨੋਂ ਮੁਲਜ਼ਮ ਜਨਕਪੁਰੀ ਇਲਾਕੇ ਦੇ ਰਹਿਣ ਵਾਲੇ ਹਨ।

ਘਰੋਂ ਸਾਮਾਨ ਲੈਣ ਲਈ ਗਈ ਸੀ

ਐਫਆਈਆਰ ਮੁਤਾਬਕ ਔਰਤ 17 ਅਕਤੂਬਰ ਨੂੰ ਨੇੜੇ ਦੀ ਦੁਕਾਨ ਤੋਂ ਕੁਝ ਸਾਮਾਨ ਖਰੀਦਣ ਲਈ ਘਰੋਂ ਨਿਕਲੀ ਸੀ। ਪਰ ਉਹ ਦੁਕਾਨ ਦਾ ਰਸਤਾ ਭੁੱਲ ਕੇ ਚੀਮਾ ਚੌਕ ਪਹੁੰਚ ਗਈ। ਜਿੱਥੇ ਤਿੰਨਾਂ ਮੁਲਜ਼ਮਆਂ ਨੇ ਉਸ ਨੂੰ ਦੇਖਿਆ। ਮੁਲਜ਼ਮਾਂ ਨੇ ਉਸ ਨੂੰ ਘਰ ਪਹੁੰਚਣ ਵਿੱਚ ਮਦਦ ਦੀ ਪੇਸ਼ਕਸ਼ ਕੀਤੀ। ਪਰ ਮੁਲਜ਼ਮ ਉਸ ਨੂੰ ਹੋਟਲ ਦੇ ਕਮਰੇ ਵਿਚ ਲੈ ਗਏ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਮੁਲਜ਼ਮ ਉਸ ਨੂੰ ਚੀਮਾ ਚੌਕ ਨੇੜੇ ਛੱਡ ਕੇ ਭੱਜ ਗਏ।

ਸੀਸੀਟੀਵੀ ‘ਚ ਮੁਲਜ਼ਮ ਔਰਤ ਨੂੰ ਆਪਣੇ ਨਾਲ ਲਿਜਾਂਦੇ ਨਜ਼ਰ ਆਏ

ਇਸ ਦੌਰਾਨ ਪੀੜਤਾ ਦੇ ਪਰਿਵਾਰਕ ਮੈਂਬਰ ਉਸ ਨੂੰ ਲੱਭ ਕੇ ਘਰ ਲੈ ਆਏ। ਔਰਤ ਨੇ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਬਾਅਦ ਵਿੱਚ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਦੋਂ ਪੁਲਿਸ ਨੇ ਚੀਮਾ ਚੌਕ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਨ੍ਹਾਂ ਨੇ ਤਿੰਨ ਵਿਅਕਤੀ ਔਰਤ ਨੂੰ ਹੋਟਲ ਵੱਲ ਲਿਜਾਂਦੇ ਦੇਖਿਆ। ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਤੀਜਾ ਮੁਲਜ਼ਮ ਹਾਲੇ ਫਰਾਰ ਹੈ।

Exit mobile version