ਲੁਧਿਆਣਾ ‘ਚ ਕਾਰ ‘ਚੋਂ ਮਿਲੀ ਇੰਜੀਨੀਅਰ ਦੀ ਲਾਸ਼,5 ਦਿਨਾਂ ਤੋਂ ਸੀ ਲਾਪਤਾ

Punjab News: ਪੰਜਾਬ ਦੇ ਲੁਧਿਆਣਾ ਵਿੱਚ ਸ਼ਨੀਵਾਰ ਰਾਤ ਇੱਕ ਵਿਅਕਤੀ ਨੂੰ ਇੱਕ ਕਾਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ। ਕਾਰ ਖਾਲੀ ਪਲਾਟ ਵਿੱਚ ਖੜੀ ਸੀ। ਵਿਅਕਤੀ ਨੂੰ ਬੇਹੋਸ਼ ਪਿਆ ਦੇਖ ਕੇ ਰਾਹਗੀਰਾਂ ਨੇ ਰੌਲਾ ਪਾਇਆ। ਲੋਕਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ। ਜਦੋਂ ਵਿਅਕਤੀ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸ਼ਰਾਬ ਦੇ ਠੇਕੇ ਪਿੱਛੇ ਖਾਲੀ ਪਲਾਟ ਵਿੱਚੋਂ ਮਿਲੀ ਕਾਰ

ਜਾਣਕਾਰੀ ਮੁਤਾਬਕ ਫੋਕਲ ਪੁਆਇੰਟ ਦੇ ਈਸ਼ਰ ਨਗਰ ਇਲਾਕੇ ‘ਚ ਇਕ ਸ਼ਰਾਬ ਦੇ ਠੇਕੇ ਦੇ ਪਿੱਛੇ ਪਲਾਟ ‘ਚ ਇਕ ਕਾਰ ‘ਚ ਵਿਅਕਤੀ ਬੇਹੋਸ਼ੀ ਦੀ ਹਾਲਤ ‘ਚ ਮਿਲਿਆ, ਜਿਸ ਨਾਲ ਹੜਕੰਪ ਮਚ ਗਿਆ। ਇਲਾਕੇ ਦੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਚੌਕੀ ਈਸ਼ਰ ਨਗਰ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਵਿਅਕਤੀ ਨੂੰ ਬਾਹਰ ਕੱਢਿਆ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ। ਵਿਅਕਤੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਗਿਆ ਹੈ।

ਮ੍ਰਿਤਕ ਆਪਣੇ ਚਾਚੇ ਕੋਲ ਰਹਿੰਦਾ ਸੀ

ਮ੍ਰਿਤਕ ਦੀ ਪਛਾਣ 45 ਸਾਲਾ ਵਿਵੇਕ ਦੱਤ ਵਜੋਂ ਹੋਈ ਹੈ। ਮ੍ਰਿਤਕ ਮੂਲ ਰੂਪ ਵਿੱਚ ਮਜੀਠਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਲੁਧਿਆਣਾ ਦੇ ਨੀਚੀ ਮੰਗਲੀ ਇਲਾਕੇ ‘ਚ ਆਪਣੇ ਚਾਚੇ ਨਾਲ ਰਹਿੰਦਾ ਸੀ।

ਪ੍ਰਾਈਵੇਟ ਕੰਪਨੀ ਵਿੱਚ ਸੀ ਇੰਜੀਨੀਅਰ

ਮ੍ਰਿਤਕ ਦੇ ਚਾਚੇ ਅਨੁਸਾਰ ਉਹ ਇੱਕ ਨਿੱਜੀ ਕੰਪਨੀ ਵਿੱਚ ਇੰਜੀਨੀਅਰ ਹੈ। ਉਹ ਪਿਛਲੇ ਇੱਕ ਹਫ਼ਤੇ ਤੋਂ ਕੰਮ ‘ਤੇ ਨਹੀਂ ਗਿਆ ਸੀ। ਜਿਸ ਤੋਂ ਬਾਅਦ ਉਸ ਦਾ ਚਾਚਾ ਉਸ ਦੀ ਭਾਲ ਵਿਚ ਜੁਟ ਗਿਆ। ਈਸ਼ਰ ਨਗਰ ‘ਚ ਕਾਰ ‘ਚ ਉਸ ਦੀ ਲਾਸ਼ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਚੌਕੀ ਈਸ਼ਰ ਨਗਰ ਦੇ ਇੰਚਾਰਜ ਏਐਸਆਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਵਿਅਕਤੀ ਦੀ ਮੌਤ ਸਬੰਧੀ ਕੋਈ ਸੂਚਨਾ ਨਹੀਂ ਮਿਲੀ ਹੈ। ਸੂਚਨਾ ਮਿਲਣ ‘ਤੇ ਉਹ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨਗੇ ਅਤੇ ਉਸ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕਰਨਗੇ।

Exit mobile version