ਇੱਕ ਵਾਰ ਫਿਰ ਸਿਨਮਾਘਰਾਂ ਵਿੱਚ ਛਾਈ ਗੋਵਿੰਦਾ ਦੀ ਕਾਮੇਡੀ ਫਿਲਮ ‘ਰਾਜਾ ਬਾਬੂ’,ਇਸ ਕਾਰਨ ਕੀਤਾ ਗਿਆ ਦੁਬਾਰਾ ਰਿਲੀਜ਼

ਕਾਮੇਡੀ ਕਿੰਗ ਵਜੋਂ ਜਾਣੇ ਜਾਂਦੇ ਸੁਪਰਸਟਾਰ ਗੋਵਿੰਦਾ ਅਤੇ 90 ਦੇ ਦਹਾਕੇ ਦੀ ਅਦਾਕਾਰਾ ਕਰਿਸ਼ਮਾ ਕਪੂਰ ਨੇ ਇਕੱਠੇ ਕਈ ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿੱਚੋਂ ਇੱਕ ਫ਼ਿਲਮ ‘ਰਾਜਾ ਬਾਬੂ’ ਸੀ। ਕਰਿਸ਼ਮਾ ਕਪੂਰ ਅਤੇ ਗੋਵਿੰਦਾ ਦੀ ਜੋੜੀ ਦਾ ਕ੍ਰੇਜ਼ ਅੱਜ ਵੀ ਲੋਕ ਨਹੀਂ ਭੁੱਲੇ ਹਨ। ਹਾਲ ਹੀ ‘ਚ ਵਰੁਣ ਧਵਨ ਨੇ ਇਸ ਫਿਲਮ ਨੂੰ ਸਿਨੇਮਾਘਰ ‘ਚ ਦੇਖਣ ਦਾ ਆਪਣਾ ਅਨੁਭਵ ਸਾਂਝਾ ਕੀਤਾ ਹੈ।

PVR-INOX ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਰਾਜਾ ਬਾਬੂ

ਡੇਵਿਡ ਧਵਨ ਨੇ ਗੋਵਿੰਦਾ ਨਾਲ ਕਈ ਕਾਮੇਡੀ ਫਿਲਮਾਂ ਬਣਾਈਆਂ, ਜਿਨ੍ਹਾਂ ‘ਚੋਂ ਇਕ ‘ਰਾਜਾ ਬਾਬੂ’ ਸੀ। ਇਹ ਫਿਲਮ PVR-INOX ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਜਦੋਂ ਵਰੁਣ ਨੇ ਆਪਣੇ ਪਿਤਾ ਦੁਆਰਾ ਬਣਾਈ ਇਸ ਹਿੱਟ ਫਿਲਮ ਨੂੰ ਥੀਏਟਰ ਵਿੱਚ ਦੇਖਿਆ ਤਾਂ ਉਹ ਗੋਵਿੰਦਾ ਅਤੇ ਕਰਿਸ਼ਮਾ ਦੇ ਪ੍ਰਦਰਸ਼ਨ ਦੀ ਸਮੀਖਿਆ ਦੇਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ।

ਵਰੁਣ ਧਵਨ ਨੇ ਫਿਲਮ ਦੇ ਕਲਿੱਪ ਕੀਤੇ ਸ਼ੇਅਰ

ਵਰੁਣ ਨੇ ਫਿਲਮ ਦੇ ਕੁਝ ਕਲਿੱਪ ਸ਼ੇਅਰ ਕੀਤੇ ਹਨ। ਇੱਕ ਕਲਿੱਪ ਉਸ ਸੀਨ ਦੀ ਹੈ ਜਦੋਂ ਗੋਵਿੰਦਾ ਸ਼ਕਤੀ ਕਪੂਰ ਨਾਲ ਫੋਟੋ ਖਿਚਵਾਉਣ ਲਈ ਸਟੂਡੀਓ ਵਿੱਚ ਆਉਂਦਾ ਹੈ। ਇਸ ‘ਚ ਗੋਵਿੰਦਾ ਦੀ ਐਕਟਿੰਗ ਦੇਖ ਕੇ ਵਰੁਣ ਆਪਣਾ ਹਾਸਾ ਨਹੀਂ ਰੋਕ ਸਕੇ।

ਦੂਜੀ ਕਲਿੱਪ ਉਹ ਹੈ ਜਦੋਂ ਸਟੂਡੀਓ ਵਿੱਚ ਕਰਿਸ਼ਮਾ ਕਪੂਰ ਦੀ ਫੋਟੋ ਦੇਖ ਕੇ ਗੋਵਿੰਦਾ ਨੂੰ ਪਹਿਲੀ ਨਜ਼ਰ ਵਿੱਚ ਪਿਆਰ ਹੋ ਜਾਂਦਾ ਹੈ। ਇਸ ਤੋਂ ਬਾਅਦ ‘ਪਾਕ ਚਿਕ ਪਾਕ ਰਾਜਾ ਬਾਬੂ’ ਗੀਤ ਚੱਲਦਾ ਹੈ, ਜਿਸ ‘ਚ ਉਹ ਆਪਣਾ ਪਾਗਲਪਨ ਦਿਖਾਉਂਦੇ ਨਜ਼ਰ ਆ ਰਹੇ ਹਨ। ਇਸ ਕਲਿੱਪ ਨੂੰ ਸ਼ੇਅਰ ਕਰਨ ਦੇ ਨਾਲ ਹੀ ਵਰੁਣ ਨੇ ਲਿਖਿਆ, ‘ਗੋਵਿੰਦਾ ਸਿਨੇਮਾ ‘ਚ ਵਾਪਸ ਆ ਗਿਆ ਹੈ।’ ਵਰੁਣ ਨੇ ਉਸ ਗਾਣੇ ਦੀ ਤੀਜੀ ਕਲਿੱਪ ਸ਼ੇਅਰ ਕੀਤੀ ਹੈ, ਜਿਸ ਵਿੱਚ ਗੋਵਿੰਦਾ ਕਰਿਸ਼ਮਾ ਕਪੂਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਉਸ ਨੂੰ ਸਹਿਮਤ ਹੋਣ ਲਈ ਕਹਿੰਦੇ ਹਨ। ਇਹ ਕਲਿੱਪ ‘ਮੇਰਾ ਦਿਲ ਨਾ ਤੋੜੋ’ ਗੀਤ ਦਾ ਹੈ।

PVR-INOX ਥੀਏਟਰ ਮਨਾਂ ਰਿਹਾ ਹੈ ਕਾਮੇਡੀ ਫਿਲਮ ਫੈਸਟੀਵਲ

PVR-INOX ਥੀਏਟਰ ਕਾਮੇਡੀ ਫਿਲਮ ਫੈਸਟੀਵਲ ਮਨਾ ਰਿਹਾ ਹੈ। ਇਹ ਜਸ਼ਨ 2 ਅਗਸਤ ਤੋਂ ਸ਼ੁਰੂ ਹੋ ਗਿਆ ਹੈ, ਜੋ 14 ਅਗਸਤ ਤੱਕ ਚੱਲੇਗਾ। ਇਸ ਵਿੱਚ ਉਹ ਸਾਰੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ ਜੋ ਕਾਮੇਡੀ ਭਰਪੂਰ ਮਨੋਰੰਜਨ ਕਰਨ ਵਾਲੀਆਂ ਹਨ ਅਤੇ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਰਾਜਾ ਬਾਬੂ ਫਿਲਮ ਤੋਂ ਇਲਾਵਾ ਇਸ ਲਿਸਟ ‘ਚ ਮਸਤੀ, ਗੋਲਮਾਲ ਰਿਟਰਨਸ ਅਤੇ ਪਾਰਟਨਰ ਵੀ ਸ਼ਾਮਲ ਹਨ।

Exit mobile version