ਨਿਰਮਾਤਾ ਜਦੋਂ ਵੀ ਕੋਈ ਫਿਲਮ ਬਣਾਉਂਦੇ ਹਨ ਤਾਂ ਉਨ੍ਹਾਂ ਦੀ ਇਹੀ ਉਮੀਦ ਹੁੰਦੀ ਹੈ ਕਿ ਫਿਲਮ ਕੁਝ ਅਜਿਹਾ ਕਮਾਲ ਕਰੇ ਜੋ ਹਮੇਸ਼ਾ ਯਾਦ ਰਹੇ। ਅਜਿਹਾ ਹੀ ਕਾਰਨਾਮਾ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਦੀ ਫਿਲਮ ‘ਪੁਸ਼ਪਾ 2’ ਨੇ ਕੀਤਾ ਹੈ। ਫਿਲਮ ਦੀ ਕਹਾਣੀ ਤੋਂ ਲੈ ਕੇ ‘ਪੁਸ਼ਪਾ 2’ ਦੀ ਕਮਾਈ ਤੱਕ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। 16 ਦਿਨਾਂ ਦੇ ਅੰਦਰ ‘ਪੁਸ਼ਪਾ 2’ ਨੇ ਭਾਰਤ ‘ਚ ਵੀ 1000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ‘ਪੁਸ਼ਪਾ 2’ ਦੀ ਰਿਲੀਜ਼ ਦਾ ਅੱਜ 17ਵਾਂ ਦਿਨ ਹੈ ਅਤੇ ਅੱਲੂ ਅਰਜੁਨ ਦੀ ਫਿਲਮ ਦੀ 16ਵੇਂ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ।
ਕਮਾਈ ਦਾ ਅੰਕੜਾ 1000 ਕਰੋੜ ਪਾਰ
ਇਹ ਬਿਲਕੁਲ ਉਵੇਂ ਹੀ ਹੋਇਆ ਜਿਵੇਂ ਉਮੀਦ ਸੀ। 16ਵੇਂ ਦਿਨ ‘ਪੁਸ਼ਪਾ 2’ ਨੇ ਭਾਰਤ ‘ਚ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਨਾਲ ਅੱਲੂ ਅਰਜੁਨ ਦੀ ਇਹ ਫਿਲਮ ਭਾਰਤੀ ਸਿਨੇਮਾ ਦੀ ਦੂਜੀ ਫਿਲਮ ਬਣ ਗਈ ਹੈ, ਜਿਸ ਨੇ ਭਾਰਤ ‘ਚ 1000 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪਹਿਲਾਂ ਕਮਾਈ ਦੀ ਗੱਲ ਕਰੀਏ। ਸਕਨੀਲਕ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ‘ਪੁਸ਼ਪਾ 2’ ਨੇ ਆਪਣੀ ਰਿਲੀਜ਼ ਦੇ 16ਵੇਂ ਦਿਨ ਭਾਰਤ ਵਿੱਚ ਬਾਕਸ ਆਫਿਸ ‘ਤੇ 13.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ ਇਹ ਪਹਿਲਾਂ ਦੇ ਮੁਕਾਬਲੇ ਬੇਸ਼ੱਕ ਘੱਟ ਹਨ ਪਰ ਖੁਸ਼ੀ ਦੀ ਗੱਲ ਹੈ ਕਿ ਭਾਰਤ ‘ਚ ਹੁਣ ਤੱਕ ਫਿਲਮ ਦਾ ਕੁਲ ਕਲੈਕਸ਼ਨ 1004.35 ਕਰੋੜ ਤੱਕ ਪਹੁੰਚ ਗਿਆ ਹੈ।
‘ਪੁਸ਼ਪਾ 2’ ਦੀ ਹੁਣ ਤੱਕ ਦੀ ਕਮਾਈ
16ਵੇਂ ਦਿਨ ‘ਪੁਸ਼ਪਾ 2’ ਨੇ ਤੇਲਗੂ ‘ਚ 2.4 ਕਰੋੜ, ਹਿੰਦੀ ‘ਚ 11 ਕਰੋੜ, ਤਾਮਿਲ ‘ਚ 0.3 ਕਰੋੜ, ਕੰਨੜ ‘ਚ 0.03 ਕਰੋੜ ਅਤੇ ਮਲਿਆਲਮ ‘ਚ 0.02 ਕਰੋੜ ਦੀ ਕਮਾਈ ਕੀਤੀ ਹੈ। ਹੁਣ ਤੱਕ ਸਾਰੀਆਂ ਭਾਸ਼ਾਵਾਂ ਦੇ ਕੁਲ ਕਲੈਕਸ਼ਨ ਦੀ ਗੱਲ ਕਰੀਏ ਤਾਂ ‘ਪੁਸ਼ਪਾ 2’ ਨੇ ਤੇਲਗੂ ‘ਚ 297.8 ਕਰੋੜ, ਹਿੰਦੀ ‘ਚ 632.6 ਕਰੋੜ, ਤਾਮਿਲ ‘ਚ 52.8 ਕਰੋੜ, ਕੰਨੜ ‘ਚ 7.16 ਕਰੋੜ ਅਤੇ ਮਲਿਆਲਮ ‘ਚ 13.99 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
‘ਬਾਹੂਬਲੀ 2’ ਦਾ ਰਿਕਾਰਡ ਖਤਰੇ ‘ਚ
‘ਪੁਸ਼ਪਾ 2’ ਦੀ ਕਮਾਈ ਦੇ ਤੂਫਾਨ ਕਾਰਨ ਸ਼ਾਹਰੁਖ ਖਾਨ, ਪ੍ਰਭਾਸ ਅਤੇ ਰਾਮ ਚਰਨ ਵਰਗੇ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਦੇ ਰਿਕਾਰਡ ਤਬਾਹ ਹੋ ਗਏ ਹਨ। 1000-1000 ਕਰੋੜ ਦੀ ਕਮਾਈ ਕਰਨ ਵਾਲੀਆਂ ਸਾਰੀਆਂ ਫਿਲਮਾਂ ਵੀ ‘ਪੁਸ਼ਪਾ 2’ ਤੋਂ ਕਾਫੀ ਪਿੱਛੇ ਰਹਿ ਗਈਆਂ ਹਨ। ਹੁਣ ‘ਪੁਸ਼ਪਾ 2’ ਦੁਨੀਆ ਭਰ ‘ਚ 1500 ਕਰੋੜ ਰੁਪਏ ਦੀ ਕਮਾਈ ਕਰਨ ਵੱਲ ਵਧ ਗਈ ਹੈ। ਪਰ ‘ਪੁਸ਼ਪਾ 2’ ਨੇ ਹੁਣ ‘ਬਾਹੂਬਲੀ 2’ ਦਾ ਰਿਕਾਰਡ ਤੋੜਨਾ ਹੈ। ਪ੍ਰਭਾਸ ਦੀ ‘ਬਾਹੂਬਲੀ 2’ ਭਾਰਤ ਵਿੱਚ ਹਿੰਦੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਇਸ ਫਿਲਮ ਨੇ ਭਾਰਤ ‘ਚ 1030.42 ਕਰੋੜ ਰੁਪਏ ਦੀ ਕਮਾਈ ਕੀਤੀ ਹੈ।