ਦਿਲਜੀਤ ਦੁਸਾਂਝ ਦੇ ਕੰਸਰਟ ‘ਤੇ ਕਾਰਨ ਦੱਸੋ ਨੋਟਿਸ ਜਾਰੀ,ਪ੍ਰਬੰਧਕਾਂ ਤੋਂ ਮੰਗੇ ਜਵਾਬ

ਕੰਸਰਟ ਹੋਣ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਸੀ। ਸੈਕਟਰ-23 ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਸਮਾਗਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਉਸ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਦਿਲਜੀਤ ਦੇ ਸ਼ੋਅ ਨਾਲ ਸ਼ਹਿਰ 'ਚ ਟ੍ਰੈਫਿਕ ਵਿਵਸਥਾ ਵਿਗੜ ਜਾਵੇਗੀ। ਹਾਲਾਂਕਿ, ਸੰਗੀਤ ਸਮਾਰੋਹ ਦੀ ਇਜਾਜ਼ਤ ਬਾਅਦ ਵਿੱਚ ਦਿੱਤੀ ਗਈ ਸੀ।

Diljit Dosanjh’s concert: 14 ਦਸੰਬਰ ਨੂੰ ਚੰਡੀਗੜ੍ਹ  ਵਿੱਚ ਹੋਏ ਕੰਸਰਟ ਨੂੰ ਲੈ ਕੇ ਹਾਈਕੋਰਟ ਨੇ ਹੁਣ ਪ੍ਰਬੰਧਕਾਂ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਬੁੱਧਵਾਰ ਨੂੰ ਹਾਈ ਕੋਰਟ ਵਿੱਚ ਇਸ ਸਬੰਧੀ ਸਟੇਟਸ ਰਿਪੋਰਟ ਦਾਇਰ ਕੀਤੀ। ਜਿਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੇ ਆਵਾਜ ਪ੍ਰਦੂਸ਼ਣ ਸਬੰਧੀ ਪ੍ਰਬੰਧਕਾਂ ਤੋਂ ਜਵਾਬ ਮੰਗਿਆ ਹੈ। ਪ੍ਰਸ਼ਾਸਨ ਦੇ ਅਨੁਸਾਰ 14 ਦਸੰਬਰ ਨੂੰ ਸੈਕਟਰ-34 ਵਿੱਚ ਹੋਏ ਸਮਾਗਮ ਦੌਰਾਨ ਆਵਾਜ਼ ਦਾ ਪੱਧਰ ਨਿਰਧਾਰਤ ਸੀਮਾ ਤੋਂ ਵੱਧ ਪਾਇਆ ਗਿਆ। ਆਵਾਜ਼ ਨੂੰ 75 ਡੈਸੀਬਲ (ਡੀਬੀ) ਤੋਂ ਉੱਪਰ ਨਹੀਂ ਜਾਣਾ ਚਾਹੀਦਾ ਸੀ, ਪਰ ਸੰਗੀਤ ਸਮਾਰੋਹ ਦੌਰਾਨ ਆਵਾਜ਼ 82 ਡੈਸੀਬਲ ਤੱਕ ਪਹੁੰਚ ਗਈ। ਹੁਣ ਇਸ ਮਾਮਲੇ ਦੀ ਸੁਣਵਾਈ 9 ਜਨਵਰੀ ਨੂੰ ਹੋਵੇਗੀ।

ਜਵਾਬ ਦੇਣ ਲਈ ਮੰਗਿਆ ਸਮਾਂ

ਦਿਲਜੀਤ ਦੇ ਸੰਗੀਤ ਸਮਾਰੋਹ ਦੇ ਪ੍ਰਬੰਧਕਾਂ ਵੱਲੋਂ ਸੀਨੀਅਰ ਵਕੀਲ ਅਕਸ਼ੈ ਭਾਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੀਨੀਅਰ ਵਕੀਲ ਅਮਿਤ ਝਾਂਝੀ ਪੇਸ਼ ਹੋਏ। ਅਕਸ਼ੈ ਭਾਨ ਨੇ ਹਾਈ ਕੋਰਟ ਨੂੰ ਦੱਸਿਆ ਕਿ ਪ੍ਰਬੰਧਕਾਂ ਨੇ ਇਸ ਬਾਰੇ ਜਵਾਬ ਦੇਣ ਲਈ ਕੁਝ ਸਮਾਂ ਮੰਗਿਆ ਹੈ। ਪ੍ਰਸ਼ਾਸਨ ਨੇ ਕਿਹਾ- 3 ਕਮੇਟੀਆਂ ਬਣਾਈਆਂ ਸਨ ਹਾਈਕੋਰਟ ‘ਚ ਪ੍ਰਸ਼ਾਸਨ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ‘ਚ ਦੱਸਿਆ ਗਿਆ ਕਿ ਡੀਸੀ ਨੇ ਰੌਲੇ-ਰੱਪੇ ਦੀ ਜਾਂਚ ਲਈ 3 ਕਮੇਟੀਆਂ ਬਣਾਈਆਂ ਸਨ। ਕਮੇਟੀਆਂ ਨੇ ਰੀਡਿੰਗ ਲਈ ਸੀ ਕਿ ਸੰਗੀਤ ਸਮਾਰੋਹ ਦੌਰਾਨ ਸਟੇਜ ‘ਤੇ ਕਿੰਨੀ ਆਵਾਜ਼ ਸੀ। ਕਮੇਟੀਆਂ ਨੇ ਮੰਗਲਵਾਰ ਨੂੰ ਡੀਸੀ ਨੂੰ ਰਿਪੋਰਟ ਸੌਂਪ ਦਿੱਤੀ ਸੀ। ਸਮਾਗਮ ਦੌਰਾਨ ਆਵਾਜ਼ ਦਾ ਪੱਧਰ 82 ਡੈਸੀਬਲ ਤੱਕ ਪਹੁੰਚ ਗਿਆ ਜੋ ਕਿ ਨਿਰਧਾਰਤ ਕੀਤੀ ਗਈ ਸੀਮਾ ਤੋਂ ਵੱਧ ਸੀ। ਜਿਸ ਕਾਰਨ ਪ੍ਰਸ਼ਾਸਨ ਨੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ।

ਇੰਫਰਾਸਟ੍ਰਕਚਰ ਠੀਕ ਨਹੀਂ ਹੈ, ਮੈਂ ਸ਼ੋਅ ਨਹੀਂ ਕਰਾਂਗਾ- ਦਿਲਜੀਤ

ਕੰਸਰਟ ਦੌਰਾਨ ਦਿਲਜੀਤ ਨੇ ਕਿਹਾ ਸੀ ਕਿ ਜਦੋਂ ਤੱਕ ਸਰਕਾਰ ਕੰਸਰਟ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਹੀਂ ਕਰਦੀ, ਉਦੋਂ ਤੱਕ ਉਹ ਉੱਥੇ ਕੋਈ ਸੰਗੀਤ ਸਮਾਰੋਹ ਨਹੀਂ ਕਰਨਗੇ। ਸੋਸ਼ਲ ਮੀਡੀਆ ‘ਤੇ ਦਿਲਜੀਤ ਦੇ ਇਸ ਬਿਆਨ ਨੂੰ ਪੂਰੇ ਭਾਰਤ ਦੇ ਬੁਨਿਆਦੀ ਢਾਂਚੇ ਨਾਲ ਜੋੜਿਆ ਜਾਣ ਲੱਗਾ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਬਿਆਨ ‘ਤੇ ਸਪੱਸ਼ਟੀਕਰਨ ਦੇਣਾ ਪਿਆ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਚੰਡੀਗੜ੍ਹ ਦੀ ਗੱਲ ਕੀਤੀ ਹੈ, ਭਾਰਤ ਬਾਰੇ ਨਹੀਂ।

Exit mobile version