ਦੁਨੀਆ ਭਰ ‘ਚ ਹਾਲੀਵੁੱਡ ਦੀਆਂ ਵਿਗਿਆਨਕ ਫਿਲਮਾਂ ਦਾ ਵੱਖਰਾ ਕ੍ਰੇਜ਼ ਹੈ। ਹਾਲ ਹੀ ‘ਚ ਕੈਲੀ ਮਾਰਸਲ ਦੁਆਰਾ ਨਿਰਦੇਸ਼ਿਤ ‘ਵੇਨਮ: ਦ ਲਾਸਟ ਡਾਂਸ’ (ਵੇਨਮ 3) ਰਿਲੀਜ਼ ਹੋਈ ਹੈ। ਵਿਸ਼ਵ ਪੱਧਰ ‘ਤੇ ਭਾਰੀ ਮੁਨਾਫਾ ਕਮਾਉਣ ਵਾਲੀ ਇਹ ਫਿਲਮ ਘਰੇਲੂ ਬਾਕਸ ਆਫਿਸ ‘ਤੇ ਵੀ ਚੰਗੇ ਹੁੰਗਾਰੇ ਨਾਲ ਅੱਗੇ ਵਧ ਰਹੀ ਹੈ।
‘ਵੇਨਮ: ਦ ਲਾਸਟ ਡਾਂਸ’ ਨਾਲ ਕੈਲੀ ਮਾਰਸ਼ਲ ਨੇ ਅਮਰੀਕੀ ਸੁਪਰਹੀਰੋ ‘ਵੇਨਮ’ ਫਰੈਂਚਾਇਜ਼ੀ ਨੂੰ ਖਤਮ ਕਰ ਦਿੱਤਾ ਹੈ। ਇਸ ਫਰੈਂਚਾਇਜ਼ੀ ਦਾ ਪਹਿਲਾ ਭਾਗ 2018 ਵਿੱਚ ਵੇਨਮ ਦੇ ਨਾਮ ਨਾਲ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਬਾਅਦ 2021 ‘ਚ ‘ਵੇਨਮ: ਲੇਟ ਦੇਅਰ ਬੀ ਕਾਰਨੇਜ’ ਰਿਲੀਜ਼ ਹੋਈ। ਇਹ ਫਿਲਮ ਸੋਨੀ ਦੇ ਸਪਾਈਡਰ-ਮੈਨ ਬ੍ਰਹਿਮੰਡ ਵਿੱਚ ਪੰਜਵੀਂ ਕਿਸ਼ਤ ਵੀ ਸੀ। ਦੋਵਾਂ ਫਿਲਮਾਂ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ‘ਵੇਨਮ: ਦਿ ਲਾਸਟ ਡਾਂਸ’ 24 ਅਕਤੂਬਰ ਨੂੰ ਰਿਲੀਜ਼ ਹੋਈ ਸੀ।
ਭਾਰਤੀ ਬਾਕਸ ਆਫਸ ਤੇ ਕਮਾਈ
ਟੌਮ ਹਾਰਡੀ ਸਟਾਰਰ ‘ਵੇਨਮ 3’ ਨੇ ਭਾਰਤੀ ਬਾਕਸ ਆਫਿਸ ‘ਤੇ 4.65 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ। ਇਸ ਤੋਂ ਬਾਅਦ ਫਿਲਮ ਦੇ ਕਲੈਕਸ਼ਨ ਵਿੱਚ ਤੀਜੇ ਦਿਨ ਤੱਕ ਵਾਧਾ ਹੋਇਆ ਹੈ। ਘਰੇਲੂ ਕਲੈਕਸ਼ਨ ‘ਚ ਫਿਲਮ ਨੂੰ ਹਿੰਦੀ ਭਾਸ਼ਾ ਤੋਂ ਸਭ ਤੋਂ ਜ਼ਿਆਦਾ ਕਲੈਕਸ਼ਨ ਮਿਲ ਰਿਹਾ ਹੈ। ਫਿਲਮ ਤਿੰਨ ਦਿਨਾਂ ‘ਚ 20 ਕਰੋੜ ਦਾ ਅੰਕੜਾ ਪਾਰ ਕਰਨ ‘ਚ ਸਫਲ ਰਹੀ ਹੈ। ‘ਵੇਨਮ: ਦਿ ਲਾਸਟ ਡਾਂਸ’ ਦੇ ਇਹ ਅੰਕੜੇ ਸੈਕਨਿਲਕ ਦੀ ਰਿਪੋਰਟ ਦੇ ਮੁਤਾਬਕ ਹਨ। ਜਿਸ ਰਫ਼ਤਾਰ ਨਾਲ ਫ਼ਿਲਮ ਅੱਗੇ ਵੱਧ ਰਹੀ ਹੈ, ਉਸ ਨੂੰ ਦੇਖਦਿਆਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹ ਫ਼ਿਲਮ ਜਲਦੀ ਹੀ 50 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ।
ਵਿਸ਼ਵਵਿਆਪੀ ਕਲੈਕਸ਼ਨ 100 ਕਰੋੜ ਰੁਪਏ ਤੋਂ ਪਾਰ
ਘਰੇਲੂ ਕਲੈਕਸ਼ਨ ‘ਚ ਹੌਲੀ-ਹੌਲੀ ਵਧ ਰਹੀ ਫਿਲਮ ‘ਵੇਨਮ: ਦਿ ਲਾਸਟ ਡਾਂਸ’ ਨੇ ਗਲੋਬਲ ਪੱਧਰ ‘ਤੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮੀਬੀਟ ਮੁਤਾਬਕ ਫਿਲਮ ਨੇ ਵਿਦੇਸ਼ਾਂ ‘ਚ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਦੂਜੇ ਦਿਨ ਫਿਲਮ ਨੇ ਦੁਨੀਆ ਭਰ ਦੇ ਅੰਕੜਿਆਂ ‘ਚ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।