ਪ੍ਰਭਾਸ ਦੀ ਫਿਲਮ ‘ਰਾਜਾ ਸਾਬ’ ਦਾ ਟੀਜ਼ਰ ਕਦੋਂ ਰਿਲੀਜ਼ ਹੋਵੇਗਾ? ਮੇਕਰਸ ਨੇ ਅਫਵਾਹਾਂ ‘ਤੇ ਚੁੱਪੀ ਤੋੜੀ

ਨਿਰਮਾਤਾਵਾਂ ਨੇ ਐਕਸ ਪਲੇਟਫਾਰਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਫਿਲਮ ਬਾਰੇ ਅਪਡੇਟ ਦਿੱਤੀ ਗਈ ਹੈ। ਇਸ 'ਚ ਲਿਖਿਆ ਹੈ, 'ਰਾਜਾ ਸਾਬ' ਦੀ ਸ਼ੂਟਿੰਗ ਦਿਨ-ਰਾਤ ਸ਼ਡਿਊਲ ਮੁਤਾਬਕ ਤੇਜ਼ੀ ਨਾਲ ਚੱਲ ਰਹੀ ਹੈ। ਸ਼ੂਟਿੰਗ ਦਾ ਕੰਮ ਲਗਭਗ 80% ਪੂਰਾ ਹੋ ਗਿਆ ਹੈ

‘ਕਲਕੀ 2898 ਈ:’ ਤੋਂ ਬਾਅਦ ਪ੍ਰਭਾਸ ਇਕ ਵਾਰ ਫਿਰ ਆਪਣੀ ਆਉਣ ਵਾਲੀ ਫਿਲਮ ‘ਰਾਜਾ ਸਾਬ’ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ‘ਰਾਜਾ ਸਾਬ’ ਇਕ ਡਰਾਉਣੀ ਕਾਮੇਡੀ ਫਿਲਮ ਹੈ ਅਤੇ ਇਸ ਦਾ ਨਿਰਦੇਸ਼ਨ ਮਾਰੂਤੀ ਕਰ ਰਹੇ ਹਨ। ਫਿਲਮ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਇਸ ਦਾ ਟੀਜ਼ਰ ਕ੍ਰਿਸਮਸ ਜਾਂ ਨਵੇਂ ਸਾਲ ਦੇ ਮੌਕੇ ‘ਤੇ ਰਿਲੀਜ਼ ਕੀਤਾ ਜਾਵੇਗਾ। ਕੱਲ੍ਹ ਇਹ ਖ਼ਬਰ ਵੀ ਆਈ ਸੀ ਕਿ ‘ਰਾਜਾ ਸਾਬ’ ਦੀ ਰਿਲੀਜ਼ ਡੇਟ ਵੀ ਟਾਲ ਦਿੱਤੀ ਗਈ ਹੈ। ਹਾਲਾਂਕਿ ਮੇਕਰਸ ਨੇ ਤਰੀਕ ਨੂੰ ਅੱਗੇ ਵਧਾਉਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ, ਪਰ ਫਿਲਮ ਦੇ ਟੀਜ਼ਰ ਰਿਲੀਜ਼ ਅਤੇ ਹੋਰ ਚੀਜ਼ਾਂ ਨਾਲ ਜੁੜੀ ਇੱਕ ਅਧਿਕਾਰਤ ਅਪਡੇਟ ਦਿੱਤੀ ਗਈ ਹੈ।

ਐਕਸ ਤੇ ਪੋਸਟ ਕੀਤੀ ਸ਼ੇਅਰ

ਨਿਰਮਾਤਾਵਾਂ ਨੇ ਐਕਸ ਪਲੇਟਫਾਰਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ‘ਚ ਫਿਲਮ ਬਾਰੇ ਅਪਡੇਟ ਦਿੱਤੀ ਗਈ ਹੈ। ਇਸ ‘ਚ ਲਿਖਿਆ ਹੈ, ‘ਰਾਜਾ ਸਾਬ’ ਦੀ ਸ਼ੂਟਿੰਗ ਦਿਨ-ਰਾਤ ਸ਼ਡਿਊਲ ਮੁਤਾਬਕ ਤੇਜ਼ੀ ਨਾਲ ਚੱਲ ਰਹੀ ਹੈ। ਸ਼ੂਟਿੰਗ ਦਾ ਕੰਮ ਲਗਭਗ 80% ਪੂਰਾ ਹੋ ਗਿਆ ਹੈ ਅਤੇ ਪੋਸਟ-ਪ੍ਰੋਡਕਸ਼ਨ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਨਿਰਮਾਤਾਵਾਂ ਨੇ ਅੱਗੇ ਕਿਹਾ, “ਅਸੀਂ ਕ੍ਰਿਸਮਸ ਜਾਂ ਨਵੇਂ ਸਾਲ ‘ਤੇ ਫਿਲਮ ਦੇ ਟੀਜ਼ਰ ਨੂੰ ਰਿਲੀਜ਼ ਕਰਨ ਨੂੰ ਲੈ ਕੇ ਵੱਖ-ਵੱਖ ਅਟਕਲਾਂ ਦੇਖੇ ਹਨ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਝੂਠੀਆਂ ਅਫਵਾਹਾਂ ‘ਤੇ ਧਿਆਨ ਨਾ ਦਿਓ। ਸਹੀ ਸਮਾਂ ਆਉਣ ‘ਤੇ ਅਸੀਂ ਇਸ ਬਾਰੇ ਅਧਿਕਾਰਤ ਅਪਡੇਟ ਦੇਵਾਂਗੇ।

ਟੀਜ਼ਰ ਦਾ ਐਲਾਨ ਸਹੀ ਸਮੇਂ ‘ਤੇ ਕੀਤਾ ਜਾਵੇਗਾ

ਆਪਣੇ ਬਿਆਨ ‘ਚ ਮੇਕਰਸ ਨੇ ਸਾਫ ਕਿਹਾ ਹੈ ਕਿ ਉਹ ਫਿਲਮ ਬਾਰੇ ਸਹੀ ਸਮੇਂ ‘ਤੇ ਐਲਾਨ ਕਰਨਗੇ। ਪ੍ਰਭਾਸ ਸਟਾਰਰ ਫਿਲਮ ‘ਰਾਜਾ ਸਾਬ’ ਦੀ ਰਿਲੀਜ਼ ਦੇ ਬਾਰੇ ‘ਚ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਇਹ ਫਿਲਮ 10 ਅਪ੍ਰੈਲ 2025 ਨੂੰ ਰਿਲੀਜ਼ ਹੋਵੇਗੀ। ਹਾਲਾਂਕਿ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਇਸ ਦੀ ਰਿਲੀਜ਼ ਡੇਟ ਅੱਗੇ ਪਾ ਦਿੱਤੀ ਗਈ ਹੈ ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ‘ਰਾਜਾ ਸਾਬ’ ‘ਚ ਪ੍ਰਭਾਸ ਦਾ ਡਬਲ ਰੋਲ ਹੋਵੇਗਾ। ਫਿਲਮ ‘ਚ ਪ੍ਰਭਾਸ ਤੋਂ ਇਲਾਵਾ ਨਿਧੀ ਅਗਰਵਾਲ ਅਤੇ ਮਾਲਵਿਕਾ ਮੋਹਨਨ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।

Exit mobile version