Bangladesh Violence: ਬੰਗਲਾਦੇਸ਼ ਵਿੱਚ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਅਪਰਾਧੀ, ਤਿੰਨ ਹੋਰ ਮੰਦਰਾਂ ਵਿੱਚ ਅੱਠ ਮੂਰਤੀਆਂ ਤੋੜੀਆਂ

ਇੱਕ ਹੋਰ ਘਟਨਾ ਵਿੱਚ, ਵੀਰਵਾਰ ਸਵੇਰੇ ਹਲੂਘਾਟ ਦੇ ਪਲਸ਼ਕੰਦ ਕਾਲੀ ਮੰਦਰ ਵਿੱਚ ਅਪਰਾਧੀਆਂ ਨੇ ਇੱਕ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਪੁਲਸ ਨੇ ਸ਼ੁੱਕਰਵਾਰ ਨੂੰ ਪਲਸ਼ਕੰਦ ਪਿੰਡ ਤੋਂ 27 ਸਾਲਾ ਵਿਅਕਤੀ ਨੂੰ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।

Bangladesh Violence: ਬੰਗਲਾਦੇਸ਼ ਦੇ ਮੇਮਨਸਿੰਘ ਅਤੇ ਦਿਨਾਜਪੁਰ ਵਿੱਚ ਤਿੰਨ ਹਿੰਦੂ ਮੰਦਰਾਂ ਵਿੱਚ ਅਪਰਾਧੀਆਂ ਨੇ ਅੱਠ ਮੂਰਤੀਆਂ ਦੀ ਭੰਨਤੋੜ ਕੀਤੀ। ਡੇਲੀ ਸਟਾਰ ਅਖਬਾਰ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਮੰਦਰ ‘ਚ ਭੰਨਤੋੜ ਦੇ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਖਿਲਾਫ ਇਹ ਤਾਜ਼ਾ ਘਟਨਾ ਹੈ। ਮਾਯਮਨਸਿੰਘ ਦੇ ਹਲੂਘਾਟ ਉਪ-ਜ਼ਿਲੇ ‘ਚ ਵੀਰਵਾਰ ਅਤੇ ਸ਼ੁੱਕਰਵਾਰ ਦੀ ਸਵੇਰ ਨੂੰ ਬਦਮਾਸ਼ਾਂ ਨੇ ਦੋ ਮੰਦਰਾਂ ਦੀਆਂ ਦੋ ਮੂਰਤੀਆਂ ਤੋੜ ਦਿੱਤੀਆਂ। ਹਲੂਘਾਟ ਥਾਣਾ ਇੰਚਾਰਜ ਅਬੁਲ ਖੈਰ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਬਦਮਾਸ਼ਾਂ ਨੇ ਬੰਦਰਪਾੜਾ ਮੰਦਰ ਦੀਆਂ ਦੋ ਮੂਰਤੀਆਂ ਤੋੜ ਦਿੱਤੀਆਂ। ਇਸ ਘਟਨਾ ਸਬੰਧੀ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਹੋਇਆ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ।

ਪੁੱਛਗਿੱਛ ਦੌਰਾਨ ਅਲਾਲ ਉੱਦੀਨ ਨਾਂ ਦੇ ਵਿਅਕਤੀ ਨੇ ਆਪਣਾ ਗੁਨਾਹ ਕਬੂਲੀਆ

ਇੱਕ ਹੋਰ ਘਟਨਾ ਵਿੱਚ, ਵੀਰਵਾਰ ਸਵੇਰੇ ਹਲੂਘਾਟ ਦੇ ਪਲਸ਼ਕੰਦ ਕਾਲੀ ਮੰਦਰ ਵਿੱਚ ਅਪਰਾਧੀਆਂ ਨੇ ਇੱਕ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਪੁਲਸ ਨੇ ਸ਼ੁੱਕਰਵਾਰ ਨੂੰ ਪਲਸ਼ਕੰਦ ਪਿੰਡ ਤੋਂ 27 ਸਾਲਾ ਵਿਅਕਤੀ ਨੂੰ ਕਥਿਤ ਤੌਰ ‘ਤੇ ਸ਼ਾਮਲ ਹੋਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਅਲਾਲ ਉੱਦੀਨ ਨਾਂ ਦੇ ਵਿਅਕਤੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਮੈਮਨਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਪਲਸ਼ਕੰਦ ਕਾਲੀ ਮੰਦਰ ਕਮੇਟੀ ਦੇ ਪ੍ਰਧਾਨ ਸੁਵਾਸ ਚੰਦਰ ਸਰਕਾਰ ਨੇ ਅਣਪਛਾਤੇ ਵਿਅਕਤੀਆਂ ‘ਤੇ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕੀਤਾ ਸੀ। ਮੰਗਲਵਾਰ ਨੂੰ ਦਿਨਾਜਪੁਰ ਦੇ ਬੀਰਗੰਜ ਉਪ-ਜ਼ਿਲੇ ਦੇ ਝਰਬਾੜੀ ਸ਼ਾਸਨ ਕਾਲੀ ਮੰਦਰ ‘ਚ ਪੰਜ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਇਹ ਘਟਨਾ ਵੀਰਵਾਰ ਨੂੰ ਸਾਹਮਣੇ ਆਈ। ਮੰਦਰ ਕਮੇਟੀ ਦੇ ਪ੍ਰਧਾਨ ਜਨਾਰਦਨ ਰਾਏ ਨੇ ਕਿਹਾ ਕਿ ਅਸੀਂ ਇੱਥੇ ਅਜਿਹੀ ਹਰਕਤ ਕਦੇ ਨਹੀਂ ਦੇਖੀ।

ਸਖ਼ਤ ਕਦਮ ਚੁੱਕਣ ਦੀ ਜ਼ਰੂਰਤ

ਸੰਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਬੰਗਲਾਦੇਸ਼ ਅਤੇ ਪਾਕਿਸਤਾਨ ‘ਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਸਖ਼ਤ ਕਦਮ ਚੁੱਕਣ। ਸ਼ੁੱਕਰਵਾਰ ਨੂੰ ਜੂਨਾ ਅਖਾੜਾ ‘ਚ ਹੋਈ ਸੰਤਾਂ ਦੀ ਬੈਠਕ ‘ਚ ਕਿਹਾ ਗਿਆ ਕਿ ਜੇਕਰ ਅਸੀਂ ਸਨਾਤਨ ਵੈਦਿਕ ਰਾਸ਼ਟਰ ਦੀ ਸਥਾਪਨਾ ‘ਚ ਅਸਫਲ ਰਹੇ ਤਾਂ ਸਨਾਤਨ ਧਰਮ ਨੂੰ ਤਬਾਹ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ।

Exit mobile version