TikTok banned in Albania: ਚੀਨੀ ਐਪ TikTok ਨੂੰ ਹੁਣ ਅਲਬਾਨੀਆ ਵਿੱਚ ਵੀ ਬੈਨ ਕੀਤਾ ਜਾ ਰਿਹਾ ਹੈ। ਅਲਬਾਨੀਅਨ ਪ੍ਰਧਾਨ ਮੰਤਰੀ ਈਡੀ ਰਾਮਾ ਨੇ ਕਿਹਾ ਕਿ ਐਪ ‘ਤੇ ਸਿਰਫ ਕੂੜਾ ਹੀ ਦਿਖਾਈ ਦਿੰਦਾ ਹੈ। ਸਰਕਾਰ ਨੇ 2025 ਤੋਂ ਘੱਟੋ-ਘੱਟ ਇੱਕ ਸਾਲ ਲਈ TikTok ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਈਡੀ ਰਾਮਾ ਨੇ ਤੀਰਾਨਾ ਵਿੱਚ ਅਧਿਆਪਕਾਂ, ਮਾਪਿਆਂ ਅਤੇ ਮਨੋਵਿਗਿਆਨੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਸ ਐਪ ਨੂੰ ਇਕ ਸਾਲ ਲਈ ਆਪਣੇ ਦੇਸ਼ ‘ਚੋਂ ਕੱਢ ਦੇਵਾਂਗੇ। ਇਸ ਦੀ ਥਾਂ ਹੁਣ ਸਰਕਾਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਪ੍ਰੋਗਰਾਮ ਸ਼ੁਰੂ ਕਰੇਗੀ। ਨਾਲ ਹੀ ਮਾਪਿਆਂ ਦੀ ਮਦਦ ਲਈ ਇੱਕ ਸਕੀਮ ਲਿਆਂਦੀ ਜਾਵੇਗੀ। ਹਾਲ ਹੀ ‘ਚ ਤਿਰਾਨਾ ‘ਚ ਸੋਸ਼ਲ ਮੀਡੀਆ ‘ਤੇ ਹੋਏ ਵਿਵਾਦ ‘ਚ 14 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਐਪ ਨੂੰ ਬਲਾਕ ਕਰਨ ਦੀ ਕਾਰਵਾਈ ਕੀਤੀ ਗਈ। ਇਸ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਦੇ ਪ੍ਰਭਾਵ ਨੂੰ ਲੈ ਕੇ ਦੇਸ਼ ‘ਚ ਬਹਿਸ ਛਿੜ ਗਈ।
ਭਾਰਤ ਵਿੱਚ TikTok ‘ਤੇ ਪਾਬੰਦੀ ਹੈ
ਤੁਹਾਨੂੰ ਦੱਸ ਦੇਈਏ ਕਿ TikTok ਨੂੰ ਕਈ ਦੇਸ਼ਾਂ ਨੇ ਬੈਨ ਕੀਤਾ ਹੋਇਆ ਹੈ। TikTok ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਚ ਭਾਰਤ ਸਭ ਤੋਂ ਉੱਪਰ ਹੈ। ਭਾਰਤ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਜੂਨ 2020 ‘ਚ TikTok ਸਮੇਤ 58 ਐਪਸ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਅਫਗਾਨਿਸਤਾਨ, ਈਰਾਨ, ਇੰਡੋਨੇਸ਼ੀਆ, ਕਿਰਗਿਸਤਾਨ, ਆਸਟ੍ਰੇਲੀਆ, ਰੂਸ, ਯੂਨਾਈਟਿਡ ਕਿੰਗਡਮ, ਬੈਲਜੀਅਮ, ਡੈਨਮਾਰਕ, ਕੈਨੇਡਾ, ਨਿਊਜ਼ੀਲੈਂਡ, ਤਾਈਵਾਨ, ਮਾਲਟਾ, ਫਰਾਂਸ, ਨਾਰਵੇ ਅਤੇ ਲਾਤਵੀਆ ਨੇ ਵੀ ਟਿਕਟੋਕ ‘ਤੇ ਪਾਬੰਦੀ ਲਗਾ ਦਿੱਤੀ ਹੈ।