ਭਾਰਤ ਵਿੱਚ ਤੀਜ ਦੀ ਤਿਉਹਾਰ ਕਾਫੀ ਮਹੱਤਵਪੂਰਣ ਮੰਨਿਆ ਜਾਂਦਾ ਹੈ। ਵਿਆਹੁਤਾ ਔਰਤਾਂ ਸਦਾ ਸੁਹਾਗਣ ਰਹਿਣ ਲਈ ਹਰਿਆਲੀ ਤੀਜ ਦਾ ਵਰਤ ਰੱਖਦੀਆਂ ਹਨ। ਇਹ ਤਿਉਹਾਰ ਅੱਜ ਯਾਨੀ 7 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਸ਼ਾਮ ਨੂੰ ਦੇਵੀ ਪਾਰਵਤੀ ਅਤੇ ਭਗਵਾਨ ਸ਼ਿਵ ਦੀ ਪੂਰੀ ਰੀਤੀ-ਰਿਵਾਜਾਂ ਨਾਲ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਵਰਤ ਤੋੜਿਆ ਜਾਂਦਾ ਹੈ। ਨਮੀ ਵਾਲੇ ਮੌਸਮ ਵਿੱਚ ਬਿਨਾਂ ਕੁਝ ਖਾਧੇ-ਪੀਤੇ ਵਰਤ ਰੱਖਣਾ ਬਹੁਤ ਮੁਸ਼ਕਲ ਹੈ ਅਤੇ ਜੇਕਰ ਤੁਸੀਂ ਗਰਭ ਅਵਸਥਾ ਦੌਰਾਨ ਇਹ ਵਰਤ ਰੱਖ ਰਹੇ ਹੋ ਤਾਂ ਤੁਹਾਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
ਸਰੀਰ ਨੂੰ ਹਾਈਡਰੇਟ ਰੱਖੋ
ਨਿਰਜਲਾ ਵਰਤ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਦੋਵਾਂ ਲਈ ਠੀਕ ਨਹੀਂ ਹੈ। ਜੇਕਰ ਤੁਸੀਂ ਵਰਤ ਰੱਖ ਰਹੇ ਹੋ ਤਾਂ ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਵੱਲ ਵਿਸ਼ੇਸ਼ ਧਿਆਨ ਦਿਓ। ਸਰੀਰ ਨੂੰ ਹਾਈਡਰੇਟ ਰੱਖਣ ਲਈ ਤੁਸੀ ਸਾਦੇ ਪਾਣੀ ਤੋਂ ਇਲਾਵਾ ਨਾਰੀਅਲ ਪਾਣੀ, ਦੁੱਧ, ਜੂਸ, ਲੱਸੀ ਵਰਗੇ ਤਰਲ ਪਦਾਰਥ ਲੈਂਦੇ ਰਹੋ। ਵਰਤ ਤੋੜਦੇ ਸਮੇਂ ਵੀ ਪਹਿਲਾਂ ਕੁਝ ਤਰਲ ਪਦਾਰਥ ਹੀ ਲਓ।
ਚਾਹ ਅਤੇ ਕੌਫੀ ਘੱਟ ਪੀਓ
ਵਰਤ ਦੌਰਾਨ ਭੁੱਖ ਨੂੰ ਕੰਟਰੋਲ ਕਰਨ ਲਈ ਲੋਕ ਆਮ ਦਿਨਾਂ ਨਾਲੋਂ ਜ਼ਿਆਦਾ ਚਾਹ ਅਤੇ ਕੌਫੀ ਦਾ ਸੇਵਨ ਕਰਦੇ ਹਨ। ਗਰਭ ਅਵਸਥਾ ਦੌਰਾਨ ਅਜਿਹਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਬਹੁਤ ਜ਼ਿਆਦਾ ਚਾਹ ਅਤੇ ਕੌਫੀ ਪੀਣ ਨਾਲ ਡੀਹਾਈਡ੍ਰੇਸ਼ਨ, ਐਸੀਡਿਟੀ ਅਤੇ ਗੈਸ ਹੋ ਸਕਦੀ ਹੈ। ਭੁੱਖ ਲੱਗਣ ‘ਤੇ ਨਾਰੀਅਲ ਪਾਣੀ, ਤਾਜ਼ੇ ਫਲਾਂ ਦਾ ਜੂਸ, ਲੱਸੀ, ਦੁੱਧ ਪੀਣਾ ਹਰ ਪੱਖੋਂ ਬਿਹਤਰ ਵਿਕਲਪ ਹੈ।
ਸਾਦਾ ਭੋਜਨ ਖਾਓ
ਸਾਰਾ ਦਿਨ ਵਰਤ ਰੱਖਣ ਤੋਂ ਬਾਅਦ ਸ਼ਾਮ ਨੂੰ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਨੂੰ ਦੇਖ ਕੇ ਆਪਣੇ ਆਪ ‘ਤੇ ਕਾਬੂ ਰੱਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਅਜਿਹੀ ਸਥਿਤੀ ‘ਚ ਜ਼ਿਆਦਾ ਤਲੇ ਹੋਏ, ਮਿਰਚ-ਮਸਾਲੇਦਾਰ ਭੋਜਨ ਖਾਣ ਨਾਲ ਗੈਸ, ਬਦਹਜ਼ਮੀ, ਐਸੀਡਿਟੀ ਆਦਿ ਦੀ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਸਾਦਾ ਅਤੇ ਘੱਟ ਭੋਜਨ ਖਾਓ।