ਸੁਤੰਤਰਾ ਦਿਵਸ ਤੇ ਬਣਾ ਰਹੇ ਹੋ ਘੁੰਣ ਦਾ ਪਲਾਨ, ਇਨ੍ਹਾਂ 5 ਥਾਵਾਂ ‘ਤੇ ਜ਼ਰੂਰ ਜਾਓ, ਯਾਦਗਾਰ ਬਣ ਜਾਵੇਗਾ ਦਿਨ

ਇਸ ਸਾਲ ਭਾਰਤ ਆਪਣਾ 78ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ। 15 ਅਗਸਤ 1947 ਨੂੰ ਬਰਤਾਨਵੀ ਹਕੂਮਤ ਤੋਂ ਮੁਕਤੀ ਦਾ ਇਹ ਦਿਨ ਸਾਨੂੰ ਦੇਸ਼ ਦੇ ਕਈ ਬਹਾਦਰ ਸਪੂਤਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਆਜ਼ਾਦੀ ਸੰਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟੇ। ਜੇਕਰ ਤੁਸੀ ਇਸ ਦਿਨ ਘੁੰਮਣ ਦਾ ਪਲਾਨ ਬਣ ਰਹੇ ਹੋ ਤਾਂ ਤੁਸੀਂ ਇੰਨਾਂ ਥਾਵਾਂ ਤੇ ਜਾ ਕੇ ਇਸ ਖਾਸ ਦਿਨ ਨੂੰ ਹਮੇਸ਼ਾ ਲਈ ਯਾਦਗਾਰ ਬਣਾ ਸਕਦੇ ਹੋ।

ਪੋਰਬੰਦਰ, ਗੁਜਰਾਤ

ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਭਾਰਤ ਨੂੰ ਆਜ਼ਾਦੀ ਦਿਵਾਉਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਜੇਕਰ ਤੁਸੀਂ ਇਸ 15 ਅਗਸਤ ਨੂੰ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਗੁਜਰਾਤ ਦੇ ਪੋਰਬੰਦਰ ਜਾ ਸਕਦੇ ਹੋ, ਜਿੱਥੇ ਤੁਹਾਨੂੰ ਮਹਾਤਮਾ ਗਾਂਧੀ ਦੀ ਜਨਮ ਭੂਮੀ ਕੀਰਤੀ ਮੰਦਰ ਦੇਖਣ ਨੂੰ ਮਿਲੇਗਾ। ਇਸ ਸਥਾਨ ਨੂੰ ਇੱਕ ਅਜਾਇਬ ਘਰ ਵਿੱਚ ਤਬਦੀਲ ਕੀਤਾ ਗਿਆ ਹੈ। ਇਹ ਸਥਾਨ ਗਾਂਧੀ ਦੀਆਂ ਲਿਖਤਾਂ ਅਤੇ ਜੀਵਨ ਦੋਵਾਂ ਦੇ ਪਹਿਲੂਆਂ ਨੂੰ ਦਰਸਾਉਂਦਾ ਹੈ।

ਜਲ੍ਹਿਆਂਵਾਲਾ ਬਾਗ, ਅੰਮ੍ਰਿਤਸਰ

ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਤੁਸੀਂ ਪੰਜਾਬ ਵਿੱਚ ਅੰਮ੍ਰਿਤਸਰ ਵੀ ਜਾ ਸਕਦੇ ਹੋ। ਇੱਥੇ ਤੁਸੀਂ ਜਲ੍ਹਿਆਂਵਾਲਾ ਬਾਗ ਦਾ ਦੌਰਾ ਕਰ ਸਕਦੇ ਹੋ, ਜੋ 1919 ਦੀ ਵਿਸਾਖੀ ਵਾਲੇ ਦਿਨ ਰੋਲਟ ਐਕਟ ਦੇ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਨਿਹੱਥੇ ਨਿਰਦੋਸ਼ਾਂ ਦੇ ਭਿਆਨਕ ਕਤਲੇਆਮ ਦੀ ਯਾਦ ਦਿਵਾਉਂਦਾ ਹੈ। ਅੱਜ ਵੀ ਇੱਥੇ ਦੀਵਾਰਾਂ ‘ਤੇ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।

ਅਗਸਤ ਕ੍ਰਾਂਤੀ ਮੈਦਾਨ, ਮੁੰਬਈ

ਮੁੰਬਈ ਦਾ ਅਗਸਤ ਕ੍ਰਾਂਤੀ ਮੈਦਾਨ ਵੀ 15 ਅਗਸਤ ਦੇ ਮੌਕੇ ‘ਤੇ ਘੁੰਮਣ ਲਈ ਇੱਕ ਸਹੀ ਜਗ੍ਹਾ ਹੈ। ਮਹਾਤਮਾ ਗਾਂਧੀ ਨੇ ਇਸੇ ਥਾਂ ਤੋਂ 9 ਅਗਸਤ 1942 ਨੂੰ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਅੰਦੋਲਨ ਦਾ ਬਿਗਲ ਵਜਾਇਆ ਸੀ। ਇਸ ਨੂੰ ਗੋਵਾਲੀ ਮੈਦਾਨ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਦੋਸਤਾਂ ਅਤੇ ਪਰਿਵਾਰ ਨਾਲ ਘੁੰਮਣ ਲਈ ਇੱਕ ਵਧੀਆ ਜਗ੍ਹਾ ਹੈ।

ਕਾਰਗਿਲ ਵਾਰ ਮੈਮੋਰੀਅਲ, ਲੱਦਾਖ

15 ਅਗਸਤ ਨੂੰ, ਤੁਸੀਂ ਲੱਦਾਖ ਵਿੱਚ ਸਥਿਤ ਕਾਰਗਿਲ ਵਾਰ ਮੈਮੋਰੀਅਲ ਵੀ ਜਾ ਸਕਦੇ ਹੋ। ਇਹ ਯਾਦਗਾਰ 90ਵਿਆਂ ਦੇ ਅਖੀਰ ਵਿੱਚ ਪਾਕਿਸਤਾਨ ਨਾਲ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਬਹਾਦਰ ਪੁੱਤਰਾਂ ਦੇ ਸਨਮਾਨ ਵਿੱਚ ਬਣਾਈ ਗਈ ਸੀ। ਇੱਥੇ ਦੀਆਂ ਕੰਧਾਂ ਰੇਤਲੇ ਪੱਥਰ ਦੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ‘ਤੇ ਜੰਗ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਰੇ ਸੈਨਿਕਾਂ ਦੇ ਨਾਮ ਉੱਕਰੇ ਹੋਏ ਹਨ। ਇਸ ਸਮਾਰਕ ਤੋਂ ਤੁਸੀਂ ਟੋਲੋਲਿੰਗ ਅਤੇ ਟਾਈਗਰ ਹਿੱਲ ਵੀ ਦੇਖ ਸਕਦੇ ਹੋ, ਜੋ ਕਿ ਪਾਕਿਸਤਾਨੀ ਫੌਜਾਂ ਨੂੰ ਹਰਾਉਣ ਤੋਂ ਬਾਅਦ ਭਾਰਤੀ ਫੌਜ ਦੁਆਰਾ ਮੁੜ ਕਬਜੇ ਵਿੱਚ ਲਏ ਗਏ ਖੇਤਰ ਹਨ।

ਲਾਲ ਕਿਲਾ, ਦਿੱਲੀ

ਸੁਤੰਤਰਤਾ ਦਿਵਸ ‘ਤੇ, ਤੁਸੀਂ ਲਾਲ ਕਿਲ੍ਹੇ ‘ਤੇ ਵੀ ਜਾ ਸਕਦੇ ਹੋ, ਜੋ ਕਿ ਅੰਗਰੇਜ਼ਾਂ ਤੋਂ ਭਾਰਤ ਦੀ ਆਜ਼ਾਦੀ ਦਾ ਪ੍ਰਤੀਕ ਹੈ। ਹਰ ਸਾਲ 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਝੰਡਾ ਲਹਿਰਾਉਂਦੇ ਹਨ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਵੀ ਕਰਦੇ ਹਨ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੀ ਇਹ ਸਥਾਨ ਕਾਫੀ ਖਾਸ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਸ਼ਾਹਜਹਾਨ ਨੇ ਬਣਵਾਇਆ ਸੀ ਅਤੇ ਲਾਲ ਰੰਗ ਦੇ ਰੇਤਲੇ ਪੱਥਰ ਦੇ ਨਿਰਮਾਣ ਕਾਰਨ ਇਸ ਨੂੰ ਲਾਲ ਕਿਲ੍ਹਾ ਕਿਹਾ ਜਾਂਦਾ ਹੈ।

Exit mobile version