IRCTC ਉੱਤਰ ਪੂਰਬ ਦੀਆਂ ਕਈ ਖੂਬਸੂਰਤ ਥਾਵਾਂ ਨੂੰ ਐਕਸਪਲੋਰ ਕਰਨ ਦਾ ਪਲਾਨ ਲੈ ਕੇ ਆਇਆ ਹੈ। ਤੁਸੀਂ ਇਸ ਯਾਤਰਾ ਨੂੰ ਬਹੁਤ ਘੱਟ ਬਜਟ ਵਿੱਚ ਪੂਰਾ ਕਰ ਸਕਦੇ ਹੋ। IRCTC ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਇਸਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਵਿੱਚ ਰਿਹਾਇਸ਼ ਅਤੇ ਭੋਜਨ ਤੋਂ ਲੈ ਕੇ ਯਾਤਰਾ ਬੀਮਾ ਤੱਕ ਦੀਆਂ ਸਹੂਲਤਾਂ ਉਪਲਬਧ ਹਨ।
ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ ਉੱਤਰ ਭਾਰਤ
ਉੱਤਰ ਪੂਰਬ ਵਿੱਚ ਲਗਭਗ ਹਰ ਜਗ੍ਹਾ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ। ਇੱਥੋਂ ਦੇ ਮਾਹੌਲ ਵਿੱਚ ਇੱਕ ਵੱਖਰਾ ਹੀ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਸਿੱਕਮ,ਮੇਘਾਲਿਆ, ਨਾਗਾਲੈਂਡ, ਅਸਾਮ ਹਰ ਜਗ੍ਹਾ ਆਪਣੇ ਆਪ ਵਿੱਚ ਸ਼ਾਨਦਾਰ ਹੈ। ਉੱਤਰ ਭਾਰਤ ਨੂੰ ਐਕਸਪਲੋਰ ਕਰਨ ਲਈ IRCTC ਤੁਹਾਡੇ ਲਈ ਇੱਕ ਵਧੀਆ ਮੌਕਾ ਲੈ ਕੇ ਆਇਆ ਹੈ।
10 ਦਿਨ 11 ਰਾਤਾਂ ਦਾ ਹੋਵੇਗਾ ਪੈਕਜ
IRCTC ਦੇ ਵੱਲੋਂ ਪੈਕੇਜ ਦਾ ਨਾਮ Jewel of Norht East ਰੱਖਿਆ ਗਿਆ ਹੈ। ਪੈਕੇਜ 10 ਰਾਤਾਂ ਅਤੇ 11 ਦਿਨ ਹੈ। ਯਾਤਰਾ ਦਾ ਸਾਧਨ ਰੇਲਗੱਡੀ ਰੱਖਿਆ ਗਿਆ ਹੈ ਅਤੇ ਪੈਕਜ ਵਿੱਚ ਚੇਰਾਪੁੰਜੀ, ਗੁਹਾਟੀ, ਕਾਮਾਖਿਆ, ਸ਼ਿਲਾਂਗ ਜਗ੍ਹਾਵਾਂ ਕਵਰ ਕੀਤੀਆਂ ਜਾਣਗੀਆਂ
ਇਹ ਮਿਲਣਗੀਆਂ ਸਹੂਲਤਾਂ
ਪੈਕਜ ਵਿੱਚ ਤਹਾਨੂੰ ਆਉਣ-ਜਾਣ ਲਈ ਰੇਲ ਟਿਕਟਾਂ ਉਪਲਬਧ ਹੋਣਗੀਆਂ,ਠਹਿਰਨ ਲਈ ਹੋਟਲ ਦੀ ਸੁਵਿਧਾ ਉਪਲਬਧ ਹੋਵੇਗੀ,ਟੂਰ ਪੈਕੇਜ ਵਿੱਚ ਨਾਸ਼ਤਾ ਵੀ ਸ਼ਾਮਲ ਹੈ, ਤੁਹਾਨੂੰ ਯਾਤਰਾ ਬੀਮਾ ਦੀ ਸਹੂਲਤ ਵੀ ਮਿਲੇਗੀ।
ਯਾਤਰਾ ਲਈ ਕਰਨਾ ਪਵੇਗਾ ਇੰਨਾ ਖਰਚ
ਜੇਕਰ ਤੁਸੀਂ ਇਸ ਯਾਤਰਾ ‘ਤੇ ਇਕੱਲੇ ਸਫਰ ਕਰਦੇ ਹੋ ਤਾਂ ਤੁਹਾਨੂੰ 73,295 ਰੁਪਏ ਦੇਣੇ ਹੋਣਗੇ। ਦੋ ਲੋਕਾਂ ਨੂੰ 42,215 ਰੁਪਏ ਪ੍ਰਤੀ ਵਿਅਕਤੀ ਦੇਣੇ ਪੈਣਗੇ। ਬੱਚਿਆਂ ਲਈ ਤੁਹਾਨੂੰ ਵੱਖਰੀ ਫੀਸ ਦੇਣੀ ਪਵੇਗੀ। ਬੈੱਡ (5-11 ਸਾਲ) ਦੇ ਨਾਲ ਤੁਹਾਨੂੰ 19,030 ਰੁਪਏ ਅਤੇ ਬਿਸਤਰੇ ਦੇ ਬਿਨਾਂ ਤੁਹਾਨੂੰ 14,755 ਰੁਪਏ ਅਦਾ ਕਰਨੇ ਪੈਣਗੇ।
ਇਸ ਤਰ੍ਹਾਂ ਬੁੱਕ ਕਰ ਸਕਦੇ ਹੋ
ਤੁਸੀਂ ਇਸ ਟੂਰ ਪੈਕੇਜ ਲਈ IRCTC ਦੀ ਅਧਿਕਾਰਤ ਵੈੱਬਸਾਈਟ ਰਾਹੀਂ ਬੁੱਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਬੁਕਿੰਗ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਕੀਤੀ ਜਾ ਸਕਦੀ ਹੈ। ਪੈਕੇਜ ਨਾਲ ਸਬੰਧਤ ਹੋਰ ਜਾਣਕਾਰੀ ਲਈ, ਤੁਸੀਂ IRCTC ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹੋ।