ਚੰਗੀ ਚਮੜੀ ਦਾ ਸਿੱਧਾ ਸਬੰਧ ਖੁਰਾਕ ਅਤੇ ਰੁਟੀਨ ਨਾਲ ਹੁੰਦਾ ਹੈ। ਖ਼ਰਾਬ ਖੁਰਾਕ ਅਤੇ ਸੁਸਤ ਰੁਟੀਨ ਨਾ ਸਿਰਫ਼ ਤੁਹਾਡੀ ਸਿਹਤ ਲਈ ਖ਼ਰਾਬ ਹੈ, ਸਗੋਂ ਚਮੜੀ ‘ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਸਿਹਤਮੰਦ ਚਮੜੀ ਲਈ ਲੋਕ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ, ਸੈਲੂਨ ‘ਚ ਜਾ ਕੇ ਮਹਿੰਗੇ ਟ੍ਰੀਟਮੈਂਟ ਲੈਣ ਤੋਂ ਲੈ ਕੇ ਘਰੇਲੂ ਨੁਸਖਿਆਂ ਤੱਕ ਕਈ ਕੋਸ਼ਿਸ਼ਾਂ ਕਰਦੇ ਹਨ ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੀ ਚਮੜੀ ਅੰਦਰੋਂ ਸਿਹਤਮੰਦ ਹੋਵੇ ਤਾਂ ਹੀ ਚਿਹਰੇ ‘ਤੇ ਨਿਖਾਰ ਬਣਿਆ ਰਹਿੰਦਾ ਹੈ। ਸਵੇਰੇ ਉੱਠਣ ਵੇਲੇ ਕੁਝ ਅਜਿਹੀਆਂ ਗਲਤੀਆਂ ਹੁੰਦੀਆਂ ਹਨ, ਜਿਸ ਨਾਲ ਚਮੜੀ ਦੀ ਕੁਦਰਤੀ ਚਮਕ ਘੱਟ ਹੋ ਜਾਂਦੀ ਹੈ ਅਤੇ ਖੁਸ਼ਕੀ ਦੇ ਕਾਰਨ ਛੋਟੀ ਉਮਰ ‘ਚ ਹੀ ਚਿਹਰੇ ‘ਤੇ ਫਾਈਨ ਲਾਈਨਜ਼ ਅਤੇ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ।
ਸਵੇਰੇ ਉੱਠਣ ਤੋਂ ਬਾਅਦ ਪਾਣੀ ਨਾ ਪੀਣਾ
ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਪਾਣੀ ਨਹੀਂ ਪੀਂਦੇ, ਪਰ ਇਸ ਨਾਲ ਨਾ ਸਿਰਫ ਤੁਹਾਡੀ ਸਿਹਤ ਨੂੰ ਨੁਕਸਾਨ ਹੁੰਦਾ ਹੈ ਸਗੋਂ ਚਮੜੀ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਸਵੇਰੇ ਉੱਠਣ ਤੋਂ ਬਾਅਦ ਪਾਣੀ ਪੀਣ ਨਾਲ ਸਰੀਰ ‘ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਤੁਸੀਂ ਸਿਹਤਮੰਦ ਰਹਿੰਦੇ ਹੋ ਅਤੇ ਚਮੜੀ ‘ਤੇ ਵੀ ਨਿਖਾਰ ਆਉਂਦਾ ਹੈ, ਜਦਕਿ ਸਰੀਰ ‘ਚ ਜਮ੍ਹਾ ਜ਼ਹਿਰੀਲੇ ਤੱਤ ਚਿਹਰੇ ‘ਤੇ ਮੁਹਾਸੇ ਪੈਦਾ ਕਰ ਸਕਦੇ ਹਨ।
ਚਾਹ ਜਾਂ ਕੌਫੀ ਪੀਣਾ
ਭਾਰਤ ਵਿਚ ਸਵੇਰੇ ਚਾਹ ਅਤੇ ਕੌਫੀ ਪੀਣ ਦਾ ਰੁਝਾਨ ਹੈ ਪਰ ਖਾਲੀ ਪੇਟ ਚਾਹ ਅਤੇ ਕੌਫੀ ਪੀਣ ਨਾਲ ਐਸੀਡਿਟੀ ਵਧ ਸਕਦੀ ਹੈ ਅਤੇ ਡੀਹਾਈਡ੍ਰੇਸ਼ਨ ਦੀ ਸੰਭਾਵਨਾ ਵੀ ਹੁੰਦੀ ਹੈ, ਜਿਸ ਨਾਲ ਚਮੜੀ ਵਿਚ ਖੁਸ਼ਕੀ ਵੀ ਵਧ ਜਾਂਦੀ ਹੈ ਅਤੇ ਚਮੜੀ ਦੀ ਚਮਕ ਵੀ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਫਾਈਨ ਲਾਈਨਾਂ ਦੀ ਸਮੱਸਿਆ ਹੋ ਸਕਦੀ ਹੈ।
ਸਨਸਕ੍ਰੀਨ ਨਾ ਲਗਾਉਣਾ
ਸਵੇਰੇ-ਸਵੇਰੇ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਘਰ ‘ਚ ਹੋਵੇ ਤਾਂ ਸਨਸਕ੍ਰੀਨ ਲਗਾਉਣ ਦੀ ਜ਼ਰੂਰਤ ਨਹੀਂ ਹੈ, ਪਰ ਸਵੇਰੇ ਚਿਹਰੇ ਨੂੰ ਸਾਫ ਕਰਨ ਤੋਂ ਬਾਅਦ ਸਨਸਕ੍ਰੀਨ ਜ਼ਰੂਰ ਲਗਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਕੰਮ ਦੀ ਕਾਹਲੀ ਵਿੱਚ ਸਨਸਕ੍ਰੀਨ ਲਗਾਏ ਬਿਨਾਂ ਸਵੇਰੇ ਬਾਹਰ ਨਿਕਲਦੇ ਹਨ, ਤਾਂ ਯੂਵੀ ਕਿਰਨਾਂ ਚਮੜੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਕਾਰਨ ਬਣ ਸਕਦੀਆਂ ਹਨ।
ਫੇਸ ਵਾਸ਼ ਅਤੇ ਨਹਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ
ਸਵੇਰੇ ਉੱਠਣ ਤੋਂ ਬਾਅਦ, ਬਹੁਤ ਸਾਰੇ ਲੋਕਾਂ ਦਾ ਚਿਹਰਾ ਤੇਲਯੁਕਤ ਦਿਖਾਈ ਦਿੰਦਾ ਹੈ, ਇਸ ਲਈ ਉਹ ਆਪਣੇ ਚਿਹਰੇ ਨੂੰ ਦੋ ਤੋਂ ਤਿੰਨ ਵਾਰ ਧੋ ਲੈਂਦੇ ਹਨ, ਪਰ ਇਸ ਨਾਲ ਤੁਹਾਡੀ ਚਮੜੀ ਖੁਸ਼ਕ ਹੋ ਸਕਦੀ ਹੈ ਅਤੇ ਉਸਦੀ ਚਮਕ ਗੁਆ ਸਕਦੀ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਹਰ ਮੌਸਮ ‘ਚ ਕੋਸੇ ਪਾਣੀ ਨਾਲ ਨਹਾਉਣ ਜਾਂ ਜ਼ਿਆਦਾ ਦੇਰ ਤੱਕ ਸ਼ਾਵਰ ਕਰਨ ਦੀ ਆਦਤ ਹੁੰਦੀ ਹੈ, ਇਸ ਕਾਰਨ ਵੀ ਚਮੜੀ ‘ਚ ਖੁਸ਼ਕੀ ਵਧ ਜਾਂਦੀ ਹੈ।