ਹਰ ਕੋਈ ਚਾਹੁੰਦਾ ਹੈ ਕਿ ਸਾਡਾ ਚਿਹਰਾ ਖਿਲਿਆ ਹੋਇਆ ਅਤੇ ਚਮਕਦਾਰ ਹੋਵੇ। ਇਸ ਲਈ ਅਸੀਂ ਕਈ ਤਰ੍ਹਾਂ ਦੇ ਫੇਸ ਪ੍ਰੋਡੈਕਟ ਦਾ ਇਸਤੇਮਾਲ ਕਰਦੇ ਹਾਂ ਅਤੇ ਸੈਲੂਨ ਤੇ ਜਾ ਕਈ ਮਹਿੰਗੇ ਭਾਅ ਦੇ ਟ੍ਰੀਟਮੈਂਟ ਵੀ ਕਰਵਾਉਂਦੇ ਹਾਂ। ਉੱਥੇ ਹੀ ਜੇਕਰ ਜਲਦੀਬਾਜ਼ੀ ਵਿੱਚ ਕਿਸੇ ਸਮਾਗਮ ਵਿੱਚ ਜਾਣਾ ਹੋਵੇ ਅਤੇ ਬਿਉਟੀ ਪਾਰਲਰ ਵਿੱਚ ਜਾਣ ਦਾ ਸਮਾਂ ਨਾ ਹੋਵੇ ਤਾਂ ਇੰਸਟੈਂਟ ਗਲੋ ਪਾਉਣ ਲਈ ਕੀ ਕੀਤਾ ਜਾਵੇ ਉਸ ਬਾਰੇ ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ। ਇੰਸਟੈਂਟ ਗਲੋ ਲਈ ਦਹੀਂ ਅਤੇ ਸ਼ਹਿਦ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦਹੀਂ ਅਤੇ ਸ਼ਹਿਦ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਗਾਉਣ ਨਾਲ ਤੁਹਾਡੀ ਚਮੜੀ ‘ਤੇ ਚਮਕ ਆਉਂਦੀ ਹੈ।
ਚਿਹਰੇ ‘ਤੇ ਨਮੀ ਬਣਾਈ ਰੱਖਦਾ ਹੈ
ਦਹੀਂ ਅਤੇ ਸ਼ਹਿਦ ਦੋਵੇਂ ਹੀ ਚਮੜੀ ਨੂੰ ਨਮੀ ਦੇਣ ਵਿੱਚ ਮਦਦ ਕਰਦੇ ਹਨ, ਜਿਸ ਨਾਲ ਚਮੜੀ ਨਰਮ ਅਤੇ ਚਮਕਦਾਰ ਬਣਦੀ ਹੈ। ਦਹੀਂ ਤੁਹਾਡੀ ਚਮੜੀ ਨੂੰ ਲੰਬੇ ਸਮੇਂ ਤੱਕ ਨਮੀ ਪ੍ਰਦਾਨ ਕਰਦਾ ਹੈ। ਇਹ ਗਰਮੀਆਂ ਵਿੱਚ ਫਾਇਦੇਮੰਦ ਹੁੰਦਾ ਹੈ ਅਤੇ ਸਰਦੀਆਂ ਵਿੱਚ ਚਿਹਰੇ ਨੂੰ ਸੁੱਕਣ ਤੋਂ ਵੀ ਬਚਾਉਂਦਾ ਹੈ।
ਚਮੜੀ ਨੂੰ ਸਾਫ਼ ਕਰਦਾ ਹੈ
ਦਹੀਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ, ਜੋ ਤੁਹਾਡੀ ਚਮੜੀ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਅਤੇ ਮਰੇ ਹੋਏ ਚਮੜੀ ਦੇ ਸੈੱਲਾਂ ਨੂੰ ਹਟਾਉਂਦਾ ਹੈ। ਜੇਕਰ ਤੁਸੀਂ ਇਸ ਪੇਸਟ ਨੂੰ ਕਈ ਦਿਨਾਂ ਤੱਕ ਲਗਾਉਂਦੇ ਹੋ, ਤਾਂ ਤੁਹਾਡੀ ਚਮੜੀ ‘ਤੇ ਇੱਕ ਵੱਖਰੀ ਚਮਕ ਆ ਜਾਂਦੀ ਹੈ।
ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ
ਸ਼ਹਿਦ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹ ਤੁਹਾਡੀ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਚਮੜੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਨੂੰ ਹਟਾਉਂਦਾ ਹੈ। ਤੁਹਾਡੀ ਚਮੜੀ ਚਮਕਣ ਲੱਗਦੀ ਹੈ।
ਝੁਰੜੀਆਂ ਨੂੰ ਦੂਰ ਕਰਦਾ ਹੈ
ਦਹੀਂ ਅਤੇ ਸ਼ਹਿਦ ਦਾ ਪੇਸਟ ਤੁਹਾਡੀ ਚਮੜੀ ਤੋਂ ਝੁਰੜੀਆਂ ਦੂਰ ਕਰਦਾ ਹੈ। ਦਹੀਂ ਅਤੇ ਸ਼ਹਿਦ ਦੋਵੇਂ ਹੀ ਚਮੜੀ ਦੇ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਜਿਸ ਕਾਰਨ ਚਮੜੀ ਨਰਮ ਅਤੇ ਚਮਕਦਾਰ ਹੋ ਜਾਂਦੀ ਹੈ। ਜੇਕਰ ਤੁਸੀਂ ਇਸ ਫੇਸ ਪੈਕ ਨੂੰ ਨਿਯਮਿਤ ਤੌਰ ‘ਤੇ ਲਗਾਉਂਦੇ ਹੋ ਤਾਂ ਤੁਹਾਡੇ ਚਿਹਰੇ ‘ਤੇ ਝੁਰੜੀਆਂ ਦੂਰ ਹੋਣ ਲੱਗ ਪੈਣਗੀਆਂ ਅਤੇ ਤੁਹਾਡਾ ਚਿਹਰਾ ਚਮਕਦਾਰ ਬਣਿਆ ਰਹੇਗਾ।