ਮੰਦਰ ‘ਚ ਹੋਇਆ ਜ਼ਬਰਦਸਤ ਧਮਾਕਾ, 150 ਤੋਂ ਵੱਧ ਲੋਕ ਝੁਲਸ ਗਏ, 8 ਦੀ ਹਾਲਤ ਗੰਭੀਰ

ਅੰਚੁਤੰਬਲਮ ਵੀਰਾਰਕਵੂ ਮੰਦਿਰ ਵਿੱਚ ਦੇਰ ਰਾਤ ਤਿਉਹਾਰ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਪਟਾਕਿਆਂ ਦੇ ਸਟੋਰੇਜ਼ 'ਚ ਅੱਗ ਲੱਗ ਗਈ ਅਤੇ ਕੁਝ ਹੀ ਦੇਰ 'ਚ ਵੱਡਾ ਧਮਾਕਾ ਹੋ ਗਿਆ। ਇਹ ਹਾਦਸਾ ਸੋਮਵਾਰ ਅੱਧੀ ਰਾਤ ਦੇ ਕਰੀਬ ਵਾਪਰਿਆ।

ਕੇਰਲ ‘ਚ ਕਸਰੋਡ ਜ਼ਿਲੇ ‘ਚ ਨੀਲੇਸ਼ਵਰਮ ਨੇੜੇ ਇਕ ਮੰਦਰ ‘ਚ ਆਤਿਸ਼ਬਾਜ਼ੀ ਦੌਰਾਨ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ‘ਚ 150 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਅੱਠ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਨੂੰ ਕਾਸਰਗੋਡ, ਕੰਨੂਰ ਅਤੇ ਮੰਗਲੁਰੂ ਦੇ ਵੱਖ-ਵੱਖ ਹਸਪਤਾਲਾਂ ‘ਚ ਲਿਜਾਇਆ ਗਿਆ ਹੈ। ਅੰਚੁਤੰਬਲਮ ਵੀਰਾਰਕਵੂ ਮੰਦਿਰ ਵਿੱਚ ਦੇਰ ਰਾਤ ਤਿਉਹਾਰ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਪਟਾਕਿਆਂ ਦੇ ਸਟੋਰੇਜ਼ ‘ਚ ਅੱਗ ਲੱਗ ਗਈ ਅਤੇ ਕੁਝ ਹੀ ਦੇਰ ‘ਚ ਵੱਡਾ ਧਮਾਕਾ ਹੋ ਗਿਆ। ਇਹ ਹਾਦਸਾ ਸੋਮਵਾਰ ਅੱਧੀ ਰਾਤ ਦੇ ਕਰੀਬ ਵਾਪਰਿਆ।

ਮੰਦਰ ਵਿੱਚ ਤਿਉਹਾਰ ਲਈ ਆਤਿਸ਼ਬਾਜ਼ੀ ਦਾ ਆਦੇਸ਼ ਦਿੱਤਾ ਗਿਆ ਸੀ

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ, “ਅੰਜੁਥੰਬਲਮ ਵੀਰਾਰਕਵੂ ਮੰਦਿਰ ‘ਚ ਸਲਾਨਾ ਕਾਲੀਆਟਮ ਤਿਉਹਾਰ ਮਨਾਇਆ ਜਾ ਰਿਹਾ ਸੀ। ਮੰਦਰ ‘ਚ ਤਿਉਹਾਰ ਨੂੰ ਲੈ ਕੇ ਆਤਿਸ਼ਬਾਜ਼ੀ ਦਾ ਆਰਡਰ ਦਿੱਤਾ ਗਿਆ ਸੀ। ਇਸ ਨੂੰ ਇੱਕ ਸਟੋਰ ‘ਚ ਸੁਰੱਖਿਅਤ ਰੱਖਿਆ ਗਿਆ ਸੀ। ਇਸੇ ਦੌਰਾਨ ਰਾਤ ਦੇ 12.30 ਵਜੇ ਅਚਾਨਕ , ਸਟੋਰੇਜ਼ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ, ਇੱਕ ਤੋਂ ਬਾਅਦ ਇੱਕ ਸਾਰੇ ਪਟਾਕੇ ਸੜਨ ਲੱਗੇ। ਪੁਲਿਸ ਨੇ ਅੱਗੇ ਦੱਸਿਆ ਕਿ ਜਦੋਂ ਸਟੋਰ ਵਿੱਚ ਅੱਗ ਲੱਗੀ ਤਾਂ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ। ਭੀੜ ‘ਚ ਮੌਜੂਦ ਲੋਕਾਂ ਨੇ ਇਸ ਅੱਗ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ 150 ਤੋਂ ਵੱਧ ਲੋਕ ਇਸ ਦੀ ਲਪੇਟ ਵਿੱਚ ਆ ਗਏ। ਸਾਰਿਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਗ ਲੱਗਣ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ।

Exit mobile version