Encounter: ਸ਼ਾਰਪ ਸ਼ੂਟਰ ਪੰਕਜ ਯਾਦਵ ਨੂੰ STF ਨੇ ਕੀਤਾ ਢੇਰ,ਇੱਕ ਸਾਥੀ ਫਰਾਰ

ਬੁੱਧਵਾਰ ਯਾਨੀ ਅੱਜ ਸਵੇਰੇ ਐਸਟੀਐਫ ਅਤੇ ਫਰਾਹ ਪੁਲਿਸ ਨੇ ਇੱਕ ਐਨਕਾਉਂਟਰ ਵਿੱਚ ਮਾਫੀਆ ਮੁਖਤਾਰ ਅੰਸਾਰੀ, ਸੀਵਾਨ ਦੇ ਮੁਹੰਮਦ ਸ਼ਹਾਬੂਦੀਨ ਅਤੇ ਮੁੰਨਾ ਬਜਰੰਗੀ ਗੈਂਗ ਦੇ ਸ਼ਾਰਪ ਸ਼ੂਟਰ ਮਊ ਦੇ ਪੰਕਜ ਯਾਦਵ ਨੂੰ ਢੇਰ ਕਰ ਦਿੱਤਾ ਹੈ। ਜਦਕਿ ਉਸਦਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਪੰਕਜ ਕਤਲ ਦੇ 20 ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ ‘ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਪੁਲਿਸ ਨੇ ਉਸ ਕੋਲੋਂ ਇੱਕ ਲਾਇਸੈਂਸ ਅਤੇ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਕੀਤਾ ਹੈ।

ਪੰਕਜ ਤੇ ਇੱਕ ਲੱਖ ਦਾ ਇਨਾਮ

ਮਊ ਜ਼ਿਲ੍ਹੇ ਦੇ ਰਾਣੀਪੁਰ ਥਾਣੇ ਦੇ ਤਾਹਿਰਪੁਰ ਪਿੰਡ ਦਾ ਰਹਿਣ ਵਾਲਾ ਪੰਕਜ ਯਾਦਵ ਮੁਖਤਾਰ ਅੰਸਾਰੀ, ਸ਼ਹਾਬੂਦੀਨ ਅਤੇ ਮੁੰਨਾ ਬਜਰੰਗੀ ਗੈਂਗ ਦਾ ਸ਼ਾਰਪ ਸ਼ੂਟਰ ਰਿਹਾ ਹੈ। ਵਾਰਾਣਸੀ ਦੇ ਏਡੀਜੀ ਨੇ ਉਸ ਨੂੰ ਫੜਨ ਲਈ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

ਇੱਕ ਘੰਟੇ ਤੱਕ ਚੱਲਿਆ ਐਂਨਕਾਂਊਟਰ

ਪੰਕਜ ਯਾਦਵ ਬੁੱਧਵਾਰ ਸਵੇਰੇ ਚਾਰ ਵਜੇ ਆਪਣੇ ਦੋਸਤ ਨਾਲ ਕਿਤੇ ਜਾ ਰਿਹਾ ਸੀ। ਮੁਖ਼ਬਰ ਦੀ ਸੂਚਨਾ ‘ਤੇ ਐਸਟੀਐਫ ਆਗਰਾ ਅਤੇ ਫਰਾਹ ਪੁਲਿਸ ਨੇ ਆਗਰਾ-ਦਿੱਲੀ ਹਾਈਵੇਅ ‘ਤੇ ਬ੍ਰਜ ਦੀ ਰਸੋਈ ਦੇ ਸਾਹਮਣੇ ਰੋਸ਼ੂ ਗੜ੍ਹੀ ਨੇੜੇ ਘੇਰਾਬੰਦੀ ਕੀਤੀ। ਪੁਲਿਸ ਮੁਤਾਬਕ ਇੱਕ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ ਪੰਕਜ ਨੇ 10 ਰਾਉਂਡ ਫਾਇਰ ਕੀਤੇ। ਮੁਕਾਬਲੇ ਦੌਰਾਨ ਉਸਦਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਜਵਾਬੀ ਗੋਲੀਬਾਰੀ ‘ਚ ਗੋਲੀ ਲੱਗਣ ਨਾਲ ਪੰਕਜ ਯਾਦਵ ਦੀ ਉੱਥੇ ਮੌਤ ਹੋ ਗਈ। ਐਸਟੀਐਫ ਆਗਰਾ ਦੇ ਰਾਕੇਸ਼ ਯਾਦਵ ਨੇ ਦੱਸਿਆ ਕਿ ਫਰਾਰ ਸਾਥੀ ਦੀ ਪਛਾਣ ਕੀਤੀ ਜਾ ਰਹੀ ਹੈ।

Exit mobile version