ਕਾਨਪੁਰ ਰੇਲ ਹਾਦਸੇ ਦੀ ਸਾਜ਼ਿਸ਼! ਟ੍ਰੈਕ ‘ਤੇ ਰੱਖੀ ਗਈ ਸੀ ਇਹ ਚੀਜ਼,ਮੌਕੇ ਤੇ ਪਹੁੰਚੀ IB ਦੀ ਟੀਮ ਨੇ ਜਾਂਚ ਕੀਤੀ ਸ਼ੁਰੂ

ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਟ੍ਰੇਨ ਨੰਬਰ 19168 ਸਾਬਰਮਤੀ ਐਕਸਪ੍ਰੈਸ ਕਾਨਪੁਰ ਅਤੇ ਭੀਮਸੇਨ ਸਟੇਸ਼ਨਾਂ ਦੇ ਵਿਚਕਾਰ ਬਲਾਕ ਸੈਕਸ਼ਨ ਵਿੱਚ ਪਟੜੀ ਤੋਂ ਉਤਰ ਗਈ। ਇੰਜਣ ਕਾਨਪੁਰ ਨੇੜੇ ਪਟੜੀ ‘ਤੇ ਕਿਸੇ ਚੀਜ਼ ਨਾਲ ਟਕਰਾ ਗਿਆ ਅਤੇ ਪਟੜੀ ਤੋਂ ਉਤਰ ਗਿਆ। ਫਿਲਹਾਲ ਮੌਕੇ ਤੋਂ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਹਾਲੀ ਦਾ ਕੰਮ ਜਾਰੀ ਹੈ। ਬੱਸਾਂ ਸਵਾਰੀਆਂ ਨੂੰ ਕਾਨਪੁਰ ਲਿਜਾਣ ਲਈ ਮੌਕੇ ‘ਤੇ ਪਹੁੰਚ ਗਈਆਂ। ਆਈਬੀ ਅਤੇ ਯੂਪੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ‘ਚ ਲੱਗੀ ਹੋਈ ਹੈ।

ਤੜਕਸਾਰ ਵਾਪਰੀ ਘਟਨਾ

ਜਾਣਕਾਰੀ ਅਨੁਸਾਰ ਟਰੇਨ ਨੰਬਰ 19168 ਸਾਬਰਮਤੀ ਐਕਸਪ੍ਰੈਸ ਅੱਜ ਤੜਕੇ 02:35 ਵਜੇ ਕਾਨਪੁਰ ਨੇੜੇ ਪਟੜੀ ਤੋਂ ਉਤਰ ਗਈ। ਇੰਜਣ ਟ੍ਰੈਕ ‘ਤੇ ਰੱਖੀ ਇਕ ਵਸਤੂ ਨਾਲ ਟਕਰਾ ਗਿਆ ਅਤੇ ਪਟੜੀ ਤੋਂ ਉਤਰ ਗਿਆ। ਲੋਕੋ ਪਾਇਲਟ ਦੇ ਅਨੁਸਾਰ, ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਬੋਲਡਰ ਇੰਜਣ ਨਾਲ ਟਕਰਾ ਗਿਆ ਸੀ, ਜਿਸ ਕਾਰਨ ਇੰਜਣ ਦਾ ਕੈਟਲ ਗਾਰਡ ਬੁਰੀ ਤਰ੍ਹਾਂ ਨਾਲ ਨੁਕਸਾਨਿਆ/ ਝੁਕ ਗਿਆ ਸੀ। ਸਬੂਤਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ, ਜੋ ਕਿ ਲੋਕੋ ਦੇ 16ਵੇਂ ਕੋਚ ਦੇ ਕੋਲ ਮਿਲਿਆ ਹੈ। ਮੁੱਢਲੀ ਜਾਂਚ ਮੁਤਾਬਕ ਰੇਲਵੇ ਟਰੈਕ ਵਿੱਚ ਕੋਈ ਫਰੈਕਚਰ ਨਹੀਂ ਹੈ। ਆਈਬੀ ਅਤੇ ਯੂਪੀ ਪੁਲਿਸ ਵੀ ਇਸ ‘ਤੇ ਕੰਮ ਕਰ ਰਹੀ ਹੈ। ਯਾਤਰੀਆਂ ਜਾਂ ਸਟਾਫ ਨੂੰ ਕੋਈ ਸੱਟ ਨਹੀਂ ਲੱਗੀ। ਅਹਿਮਦਾਬਾਦ ਦੀ ਅਗਲੀ ਯਾਤਰਾ ਲਈ ਯਾਤਰੀਆਂ ਲਈ ਰੇਲਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ। ਭਾਰਤੀ ਰੇਲਵੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।

22 ਬੋਗੀਆਂ ਪਟੜੀ ਤੋਂ ਉਤਰੀਆਂ

ਦੂਜੇ ਪਾਸੇ ਕਾਨਪੁਰ ਤੱਕ ਯਾਤਰੀਆਂ ਦੀ ਸਹੂਲਤ ਲਈ ਅੱਠ ਡੱਬਿਆਂ ਵਾਲੀ ਮੇਮੂ ਰੇਕ ਸ਼ਾਮ 5:21 ਵਜੇ ਮੌਕੇ ਤੋਂ ਰਵਾਨਾ ਹੋਈ। ਕਾਨਪੁਰ ਦੇ ਏਡੀਐਮ ਸਿਟੀ ਰਾਕੇਸ਼ ਵਰਮਾ ਮੌਕੇ ’ਤੇ ਮੌਜੂਦ ਹਨ। ਰਾਕੇਸ਼ ਵਰਮਾ ਨੇ ਦੱਸਿਆ ਕਿ 22 ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ ਪਰ ਕੋਈ ਜ਼ਖਮੀ ਨਹੀਂ ਹੋਇਆ ਹੈ। ਸਾਰੇ ਯਾਤਰੀਆਂ ਨੂੰ ਬੱਸਾਂ ਰਾਹੀਂ ਉਨ੍ਹਾਂ ਦੀ ਮੰਜ਼ਿਲ ‘ਤੇ ਭੇਜਿਆ ਜਾ ਰਿਹਾ ਹੈ, ਮੇਮੋ ਟਰੇਨ ਵੀ ਆ ਰਹੀ ਹੈ। ਚੰਗੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਰੇਲਵੇ ਦੇ ਡੀਆਰਐਮ ਝਾਂਸੀ ਡਿਵੀਜ਼ਨ ਦੀਪਕ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਜਾਂ ਸੱਟ ਨਹੀਂ ਲੱਗੀ ਹੈ। ਯਾਤਰੀਆਂ ਨੂੰ ਬੱਸ ਅਤੇ ਟਰੇਨ ਰਾਹੀਂ ਕਾਨਪੁਰ ਵਾਪਸ ਲੈ ਜਾਇਆ ਗਿਆ ਹੈ। ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਉਣ ਲਈ ਕਾਨਪੁਰ ‘ਚ ਇਕ ਹੋਰ ਟਰੇਨ ਤਿਆਰ ਕੀਤੀ ਗਈ ਹੈ।

Exit mobile version