ਬੀਤੀ ਰਾਤ ਹੋਈ ਭਾਰੀ ਬਾਰਿਸ਼ ਤੋਂ ਬਾਅਦ ਰੁਦਰਪ੍ਰਯਾਗ ‘ਚ ਇਕ ਵਾਰ ਫਿਰ ਆਫਤ ਵਰਗੀ ਸਥਿਤੀ ਪੈਦਾ ਹੋ ਗਈ ਹੈ। ਫਾਟਾ ਨੇੜੇ ਖਾਟ ਗਦੇਰੇ ਦੇ ਉਫਾਨ ਵਿੱਚ ਆਉਣ ਕਾਰਨ ਮਜ਼ਦੂਰ ਉਸ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਵੀਰਵਾਰ ਰਾਤ ਨੂੰ ਹੀ SDRF ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸਾਰੀਆਂ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢ ਲਿਆ ਗਿਆ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਜਾਣਕਾਰੀ ਦਿੱਤੀ ਹੈ ਕਿ ਵੀਰਵਾਰ ਰਾਤ 1:20 ਵਜੇ ਤੇਜ਼ ਮੀਂਹ ਕਾਰਨ ਫਾਟਾ ਹੈਲੀਪੈਡ ਨੇੜੇ ਖਾਟ ਗਦੇਰੇ ਨੇੜੇ ਚਾਰ ਲੋਕਾਂ ਦੇ ਮਲਬੇ ਹੇਠਾਂ ਦੱਬੇ ਜਾਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਕਾਰਜਾਂ ਲਈ ਬਚਾਅ ਟੀਮ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ ਅਤੇ ਚਾਰਾਂ ਦੀਆਂ ਲਾਸ਼ਾਂ ਨੂੰ ਮਲਬੇ ‘ਚੋਂ ਬਾਹਰ ਕੱਢ ਲਿਆ ਗਿਆ। ਚਾਰੇ ਮਜ਼ਦੂਰ ਨੇਪਾਲ ਦੇ ਮੂਲ ਨਿਵਾਸੀ ਹਨ। ਉਨ੍ਹਾਂ ਦੀ ਲਾਸ਼ ਨੂੰ ਡੀਡੀਆਰਐਫ ਟੀਮ ਵੱਲੋਂ ਰੁਦਰਪ੍ਰਯਾਗ ਜ਼ਿਲ੍ਹਾ ਹਸਪਤਾਲ ਲਿਆਂਦਾ ਜਾ ਰਿਹਾ ਹੈ। ਬਚਾਅ ਦਲ ਵਿੱਚ ਐਸਡੀਆਰਐਫ ਪੁਲੀਸ ਅਤੇ ਡੀਡੀਆਰਐਫ ਦੇ ਜਵਾਨ ਸ਼ਾਮਲ ਸਨ।
ਵਿਅਕਤੀਆਂ ਦੀ ਹੋਈ ਪਛਾਣ
ਮਰਨ ਵਾਲੇ ਵਿਅਕਤੀਆਂ ਦੀ ਪਛਾਣ ਤੁਲ ਬਹਾਦਰ ਪੁੱਤਰ ਹਰਕਾ ਬਹਾਦਰ ਵਾਸੀ ਪਿੰਡ ਸੀਤਲਪੁਰ, ਚੌਕੀ ਬੁਰਵਾ ਬਾਜ਼ਾਰ, ਥਾਣਾ ਬੁੜਵਾ ਬਾਜ਼ਾਰ, ਜ਼ਿਲ੍ਹਾ ਚਿੱਟੋਂ ਆਂਚਲ ਨਰਾਇਣੀ,ਪੂਰਨ ਨੇਪਾਲੀ,ਕਿਸ਼ਨਾ ਪਰਿਹਾਰ,ਦੀਪਕ ਬੂੜਾ ਜ਼ਿਲ੍ਹਾ ਦਹਾਲੇ ਆਂਚਲ ਕਰਨਾਲੀ, ਨੇਪਾਲ ਵੱਜੋ ਹੋਈ ਹੈ।