‘ਸਾਨੂੰ ਭਾਰਤ ਆਉਣ ਦਵੋ’ ਹਜ਼ਾਰਾਂ ਬੰਗਲਾਦੇਸ਼ੀ ਹਿੰਦੂਆਂ ਨੇ ਪਾਣੀ ‘ਚ ਖੜ੍ਹੇ ਹੋ ਕੇ ਬੀਐੱਸਐੱਫ ਨੂੰ ਲਗਾਈ ਗੁਹਾਰ

ਭਾਵੇ ਹੀ ਬੰਗਲਾਦੇਸ਼ ਵਿੱਚ ਨਵੀਂ ਸਰਕਾਰ ਬਣ ਗਈ ਪਰ ਹਿੰਸਾ ਦਾ ਦੌਰਾ ਅਜੇ ਵੀ ਜਾਰੀ ਹੈ। ਪ੍ਰਦਰਸ਼ਨਕਾਰੀ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ। ਬੰਗਲਾਦੇਸ਼ ਤੋਂ ਬਹੁਤ ਸਾਰੇ ਹਿੰਦੂ ਪਰਿਵਾਰ (ਭਾਰਤੀ ਸਰਹੱਦ ‘ਤੇ ਬੰਗਲਾਦੇਸ਼ੀ) ਆਪਣੇ ਘਰ ਛੱਡ ਕੇ ਭਾਰਤ ਆਉਣਾ ਚਾਹੁੰਦੇ ਹਨ। ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਹਜ਼ਾਰਾਂ ਹਿੰਦੂ ਭਾਈਚਾਰੇ ਦੇ ਲੋਕ ਮੌਜੂਦ ਹਨ। ਲਗਭਗ 1000 ਬੰਗਲਾਦੇਸ਼ੀ ਬੰਗਾਲ ਦੇ ਕੂਚ ਬਿਹਾਰ ਦੇ ਸੀਤਲਕੁਚੀ ਵਿੱਚ ਪਾਣੀ ਵਿੱਚ ਖੜੇ ਹੋ ਕੇ ਬੀਐਸਐਫ ਨੂੰ ਉਨ੍ਹਾਂ ਨੂੰ ਭਾਰਤ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਦੀ ਬੇਨਤੀ ਕਰ ਰਹੇ ਹਨ।

ਕੁਝ ਲੋਕਾਂ ਵੱਲੋਂ ਲਾਏ ਜਾ ਰਹੇ ਜੈ ਸ੍ਰੀ ਰਾਮ’ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ

ਹਾਲਾਂਕਿ ਸਰਹੱਦੀ ਸੁਰੱਖਿਆ ਨੂੰ ਲੈ ਕੇ ਬੀਐਸਐਫ ਵੀ ਚੌਕਸ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਮੂਹ ਹੈ। ਕੂਚ ਬਿਹਾਰ ਦੇ ਕਸ਼ੀਅਰ ਬਰੂਨੀ ਖੇਤਰ ਦੇ ਪਠਾਨਤੁਲੀ ਪਿੰਡ ‘ਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕ ਇੰਨੇ ਨਿਰਾਸ਼ ਸਨ ਕਿ ਉਹ ਵਾੜ ਤੋਂ ਪਰਲੇ ਜਲ ਭੰਡਾਰ ‘ਚ ਘੰਟਿਆਂਬੱਧੀ ਇੰਤਜ਼ਾਰ ਕਰਦੇ ਰਹੇ। ਕੁਝ ਲੋਕ ‘ਜੈ ਸ਼੍ਰੀ ਰਾਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾ ਰਹੇ ਸਨ।

ਹਾਈ ਅਲਰਟ ਤੇ BSF ਦੇ ਜਵਾਨ

ਬੀਐਸਐਫ ਦੇ ਜਵਾਨਾਂ ਨੇ ਇਨ੍ਹਾਂ ਲੋਕਾਂ ਨੂੰ ਸਰਹੱਦ ਦੇ ਜ਼ੀਰੋ ਪੁਆਇੰਟ (ਨੋ ਮੈਨਜ਼ ਲੈਂਡ) ਤੋਂ 150 ਗਜ਼ ਦੀ ਵਾੜ ਨੂੰ ਪਾਰ ਕਰਨ ਤੋਂ ਰੋਕਿਆ। ਬੀਐਸਐਫ ਦੇ ਜਵਾਨਾਂ ਵੱਲੋਂ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਇਹ ਲੋਕ ਬੰਗਲਾਦੇਸ਼ ਦੇ ਰੰਗਪੁਰ ਜ਼ਿਲ੍ਹੇ ਦੇ ਦੋਈ ਖਵਾ ਅਤੇ ਗੇਂਦੁਗੁੜੀ ਪਿੰਡਾਂ ਵਿੱਚ ਆਪਣੇ ਘਰਾਂ ਨੂੰ ਪਰਤਣ ਲਈ ਤਿਆਰ ਨਹੀਂ ਸਨ। ਬੀਐਸਐਫ ਦੀ ਇੱਕ ਰੀਲੀਜ਼ ਵਿੱਚ ਕਿਹਾ ਗਿਆ ਹੈ, “ਇਹ ਉੱਭਰ ਰਹੀ ਚੁਣੌਤੀ ਬੀਐਸਐਫ ਲਈ ਨਵੀਂ ਹੈ। ਪਿਛਲੇ ਕੁਝ ਦਿਨਾਂ ਤੋਂ ਬੰਗਲਾਦੇਸ਼ ਤੋਂ ਲੋਕ ਬੰਗਾਲ ਦੇ ਉੱਤਰੀ 24 ਪਰਗਨਾ ਸਥਿਤ ਪੈਟਰਾਪੋਲ ਤੋਂ ਆ ਰਹੇ ਹਨ।

ਸਰਹੱਦੀ ਸੁਰੱਖਿਆ ਲਈ ਕਮੇਟੀ ਦਾ ਗਠਨ

ਦੱਸ ਦੇਈਏ ਕਿ ਸਰਕਾਰ ਨੇ ਸਰਹੱਦ ‘ਤੇ ਨਜ਼ਰ ਰੱਖਣ ਲਈ ਇੱਕ ਕਮੇਟੀ ਬਣਾਈ ਹੈ। ਸੀਮਾ ਸੁਰੱਖਿਆ ਬਲ ਦੀ ਪੂਰਬੀ ਕਮਾਂਡ ਦੇ ਏਡੀਜੀ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸੀਮਾ ਸੁਰੱਖਿਆ ਬਲ ਨੇ ਬੰਗਲਾਦੇਸ਼ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ਵਿੱਚ ਹਿੰਸਾ ਦੀਆਂ ਘਟਨਾਵਾਂ ਨੇ ਭਾਰਤ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।

Exit mobile version