ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਹੁਣ ਇੰਨੇ ਦਿਨਾਂ ਦੀ ਮਿਲੀ ਛੁੱਟੀ

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ

ਹਰਿਆਣਾ ਵਿਧਾਨ ਸਭਾ ਚੋਣਾ ਤੋਂ ਠੀਕ ਪਹਿਲਾ  ਬਾਬਾ ਰਾਮ ਰਹੀਮ ਜੇਲ ਤੋਂ ਬਾਹਰ ਆਇਆ ਹੈ। ਹਰਿਆਣਾ ਸਰਕਾਰ ਦੇ ਵੱਲੋਂ ਰਾਮ ਰਹੀਮ ਨੂੰ 21 ਦਿਨਾਂ ਦੀ ਛੁੱਟੀ ਦਿੱਤੀ ਹੈ। ਮੰਗਲਵਾਰ ਸਵੇਰੇ 6.46 ਵਜੇ ਹਨੀਪ੍ਰੀਤ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਦੇ ਨਾਲ ਯੂਪੀ ਦੇ ਬਰਨਾਵਾ ਆਸ਼ਰਮ ਲਈ ਰਵਾਨਾ ਹੋਈ। ਹਨੀਪ੍ਰੀਤ ਤੋਂ ਇਲਾਵਾ ਇੱਕ ਕਾਰ ਵਿੱਚ ਡਰਾਈਵਰ ਰਾਜਾ ਅਤੇ ਸੀਪੀ ਅਰੋੜਾ ਸਨ, ਜਦੋਂਕਿ ਦੂਜੀ ਕਾਰ ਵਿੱਚ ਡਰਾਈਵਰ ਪ੍ਰੀਤਮ, ਐਡਵੋਕੇਟ ਹਰਸ਼ ਅਰੋੜਾ ਅਤੇ ਡਾਕਟਰ ਪੀਆਰ ਨੈਨ ਸਨ। ਰਾਮ ਰਹੀਮ ਨੂੰ ਪੁਲਿਸ ਸੁਰੱਖਿਆ ਹੇਠ ਜੇਲ੍ਹ ਤੋਂ ਯੂਪੀ ਲਿਆਂਦਾ ਗਿਆ ਹੈ।

2017 ਵਿੱਚ ਸਾਧਵੀ ਜਬਰ ਜਿਨਾਹ ਮਾਮਲੇ ਵਿੱਚ ਸੁਣਾਈ ਗਈ ਸੀ ਸਜ਼ਾ

 ਦੱਸਣਯੋਗ ਹੈ ਕਿ ਰਾਮ ਰਹਾਮ ਨੂੰ 2017 2017 ਵਿੱਚ ਸਾਧਵੀ ਜਬਰ ਜਿਨਾਹ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਸੁਨਾਰੀਆ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 19 ਜਨਵਰੀ ਨੂੰ ਸਰਕਾਰ ਨੇ ਰਾਮਰਹੀਮ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਸੀ, ਜੋ ਉਸਨੇ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਰਹਿ ਕੇ ਬਿਤਾਈ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਇੱਕ ਪਟੀਸ਼ਨ ‘ਤੇ ਫੈਸਲਾ ਦਿੱਤਾ ਸੀ ਕਿ ਰਾਮਰਹੀਮ ਨੂੰ ਹਾਈਕੋਰਟ ਦੀ ਇਜਾਜ਼ਤ ਤੋਂ ਬਿਨਾਂ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ। ਰਾਮ ਰਹੀਮ ਦੀ ਤਰਫੋਂ ਹਾਈਕੋਰਟ ‘ਚ ਇਕ ਅਰਜ਼ੀ ਦਾਇਰ ਕਰਕੇ ਪੈਰੋਲ ਜਾਂ ਫਰਲੋ ‘ਤੇ ਲੱਗੀ ਰੋਕ ਹਟਾਉਣ ਦੀ ਮੰਗ ਕੀਤੀ ਗਈ ਸੀ।

13ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ

ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਦੇਣ ਬਾਰੇ ਸੂਬਾ ਸਰਕਾਰ ਨੂੰ ਆਪਣਾ ਫੈਸਲਾ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਰਾਮਰਹੀਮ ਨੇ 21 ਦਿਨਾਂ ਲਈ ਫਰਲੋ ਲਈ ਅਰਜ਼ੀ ਦਾਇਰ ਕੀਤੀ ਸੀ। ਸਰਕਾਰ ਨੇ ਅਰਜ਼ੀ ਸਵੀਕਾਰ ਕਰ ਲਈ ਅਤੇ ਸੋਮਵਾਰ ਨੂੰ ਛੁੱਟੀ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਸ਼ਾਸਨ ਨੇ ਜੇਲ੍ਹ ਪਰਿਵਾਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਸੀ। ਅਜਿਹੇ ‘ਚ ਮੰਗਲਵਾਰ ਸਵੇਰੇ 6.41 ਵਜੇ ਹਨੀਪ੍ਰੀਤ ਆਪਣੀ ਟੀਮ ਨਾਲ ਰਾਮਰਹੀਮ ਨੂੰ ਲੈਣ ਲਈ ਜੇਲ ਕੰਪਲੈਕਸ ਪਹੁੰਚੀ, ਜਿੱਥੇ ਜ਼ਰੂਰੀ ਕਾਰਵਾਈ ਤੋਂ ਬਾਅਦ ਸਵੇਰੇ 6.46 ਵਜੇ ਰਾਮਰਹੀਮ ਨਾਲ ਕਾਫਲਾ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਈ ਰਵਾਨਾ ਹੋਇਆ। ਰਾਮਰਹੀਮ ਹੁਣ 13ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਅੱਠਵੀਂ ਵਾਰ ਛੁੱਟੀ ਮਿਲੀ।

Exit mobile version