PM ਮੋਦੀ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਰੂਸ ਲਈ ਰਵਾਨਾ, 5 ਮਹੀਨਿਆਂ ਦੇ ਅੰਦਰ ਪੁਤਿਨ ਨਾਲ ਦੂਜੀ ਵਾਰ ਮੁਲਾਕਾਤ

ਜੁਲਾਈ 2024 ਵਿੱਚ, ਪ੍ਰਧਾਨ ਮੰਤਰੀ ਮੋਦੀ ਰੂਸ ਦੇ ਅਧਿਕਾਰਤ ਦੌਰੇ 'ਤੇ ਸਨ ਜਿੱਥੇ ਉਨ੍ਹਾਂ ਨੇ ਪੁਤਿਨ ਦੇ ਨਾਲ ਭਾਰਤ-ਰੂਸ ਸਾਲਾਨਾ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਬੈਠਕ 'ਚ ਦੁਵੱਲੇ ਮੁੱਦਿਆਂ ਦੇ ਨਾਲ-ਨਾਲ ਯੂਕਰੇਨ ਅਤੇ ਹੋਰ ਆਲਮੀ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

PM Modi: ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਦੁਵੱਲੀ ਬੈਠਕ ਹੋਵੇਗੀ। PM ਮੋਦੀ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਮੰਗਲਵਾਰ ਸਵੇਰੇ 7 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋ ਗਏ ਹਨ। ਉਹ ਰੂਸ ਦੇ ਕਜ਼ਾਨ ਸ਼ਹਿਰ ਪਹੁੰਚਣ ਤੋਂ ਮਹਿਜ਼ ਦੋ ਘੰਟੇ ਬਾਅਦ ਪੁਤਿਨ ਨਾਲ ਦੁਵੱਲੀ ਗੱਲਬਾਤ ਕਰਨਗੇ। ਪੰਜ ਮਹੀਨਿਆਂ ਦੇ ਅੰਦਰ ਦੋਵਾਂ ਨੇਤਾਵਾਂ ਦੀ ਇਹ ਦੂਜੀ ਮੁਲਾਕਾਤ ਹੋਵੇਗੀ।

ਜੁਲਾਈ 2024 ਵਿੱਚ, ਪ੍ਰਧਾਨ ਮੰਤਰੀ ਮੋਦੀ ਰੂਸ ਦੇ ਅਧਿਕਾਰਤ ਦੌਰੇ ‘ਤੇ ਸਨ ਜਿੱਥੇ ਉਨ੍ਹਾਂ ਨੇ ਪੁਤਿਨ ਦੇ ਨਾਲ ਭਾਰਤ-ਰੂਸ ਸਾਲਾਨਾ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ‘ਚ ਦੁਵੱਲੇ ਮੁੱਦਿਆਂ ਦੇ ਨਾਲ-ਨਾਲ ਯੂਕਰੇਨ ਅਤੇ ਹੋਰ ਆਲਮੀ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਦੋਂ ਮੋਦੀ ਨੇ ਪੁਤਿਨ ਨੂੰ ਕਿਹਾ ਸੀ ਕਿ ਸਮੱਸਿਆਵਾਂ ਦਾ ਹੱਲ ਜੰਗ ਨਾਲ ਨਹੀਂ ਹੋ ਸਕਦਾ। ਮੋਦੀ ਨੇ ਪੁਤਿਨ ਨੂੰ ਰੂਸ-ਯੂਕਰੇਨ ਜੰਗ ਨੂੰ ਸੁਲਝਾਉਣ ਲਈ ਆਪਣੇ ਨਿੱਜੀ ਯਤਨਾਂ ਦਾ ਵੀ ਭਰੋਸਾ ਦਿੱਤਾ ਸੀ।

ਇਨ੍ਹਾਂ ਆਗੂਆਂ ਨੂੰ ਮਿਲ ਸਕਦੇ ਹਨ

ਇਸ ਫੇਰੀ ਤੋਂ ਕੁਝ ਦਿਨ ਬਾਅਦ ਮੋਦੀ ਨੇ ਯੂਕਰੇਨ ਦਾ ਦੌਰਾ ਕੀਤਾ ਸੀ ਅਤੇ ਇਸ ਦੇ ਰਾਸ਼ਟਰਪਤੀ ਵੋਲੋਡੋਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕੀਤੀ। ਮੋਦੀ ਦੇ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਕਜ਼ਾਨ ‘ਚ ਮੌਜੂਦ ਕੁਝ ਹੋਰ ਦੇਸ਼ਾਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਤੁਰਕੀ ਦੇ ਰਾਸ਼ਟਰਪਤੀ ਤੈਯਪ ਏਰਦੋਗਨ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨਾਲ ਵੀ ਮੁਲਾਕਾਤ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਨਵੀਂ ਦਿੱਲੀ ਵਿੱਚ ਇਨ੍ਹਾਂ ਦੋਵਾਂ ਦੇਸ਼ਾਂ ਦੇ ਦੂਤਾਵਾਸਾਂ ਦੇ ਅਧਿਕਾਰੀਆਂ ਵਿਚਕਾਰ ਗੱਲਬਾਤ ਹੋਈ ਹੈ।

ਏਰਦੋਗਨ ਦੇ ਰੁਖ ਵਿੱਚ ਤਬਦੀਲੀ ਦਾ ਮਤਲਬ

ਪ੍ਰਧਾਨ ਮੰਤਰੀ ਮੋਦੀ ਦੀ ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਨਾਲ ਮੁਲਾਕਾਤ ਨੂੰ ਦੋਵਾਂ ਦੇਸ਼ਾਂ ਵਿਚਾਲੇ ਦਰਾੜ ਨੂੰ ਸੁਲਝਾਉਣ ਦੇ ਰਾਹ ਵਜੋਂ ਦੇਖਿਆ ਜਾ ਸਕਦਾ ਹੈ। ਤੁਰਕੀ ਦੇ ਰਾਸ਼ਟਰਪਤੀ ਪਿਛਲੇ ਕੁਝ ਸਾਲਾਂ ਤੋਂ ਸੰਯੁਕਤ ਰਾਸ਼ਟਰ ਅਤੇ ਹੋਰ ਮੰਚਾਂ ‘ਤੇ ਕਸ਼ਮੀਰ ਦਾ ਮੁੱਦਾ ਉਠਾਉਂਦੇ ਰਹਿੰਦੇ ਸਨ ਪਰ ਇਸ ਸਾਲ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਸਾਲਾਨਾ ਸੈਸ਼ਨ ‘ਚ ਅਜਿਹਾ ਨਹੀਂ ਕਿਹਾ ਹੈ। ਇਸ ਨੂੰ ਉਨ੍ਹਾਂ ਦੇ ਪੱਖ ਤੋਂ ਭਾਰਤ ਨੂੰ ਸਕਾਰਾਤਮਕ ਸੰਕੇਤ ਭੇਜਣ ਵਜੋਂ ਦੇਖਿਆ ਜਾ ਰਿਹਾ ਹੈ।

Exit mobile version