ਭਾਜਪਾ ਤੇ ਸਰਕਾਰੀ ਏਜੰਸੀਆਂ ਗੁਰੂ ਘਰਾਂ ‘ਤੇ ਕਬਜ਼ਾ ਕਰਨ ‘ਚ ਰੁੱਝੀਆਂ, ਸੁਖਬੀਰ ਬਾਦਲ ਨੇ ਬੀਜੇਪੀ ‘ਤੇ ਕੱਸਿਆ ਤੰਜ

Punjab News: ਸ਼੍ਰੋਮਣੀ ਅਕਾਲੀ ਦਲ ਅਤੇ ਐੱਸਜੀਪੀਸੀ ਵੱਲੋਂ ਬਾਬਾ ਬਕਾਲਾ ਵਿਖੇ ਰੱਖੀ ਗਈ ਰੱਖੜ ਪੁੰਨਿਆ ਸਬੰਧੀ ਕਾਨਫਰੰਸ ਨੂੰ ਸੰਬੋਧਨ ਕੀਤਾ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਭਾਜਪਾ ਅਤੇ ਆਰਐਸਐਸ ਤੇ ਨਿਸ਼ਾ ਸਾਧਿਆ। ਉਨ੍ਹਾਂ ਕਿਹਾ ਕਿ ਬਲਜੀਤ ਦਾਦੂਵਾਲ,ਜਸਬੀਰ ਰੋਡੇ,ਧਿਆਨ ਸਿੰਘ ਮੰਡ ਵਰਗੇ ਪੰਥ ਦੇ ਗੱਦਾਰ ਆਰਐਸਐਸ-ਭਾਜਪਾ ਅਤੇ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਿੱਚ ਲੱਗੇ ਹੋਏ ਹਨ। ਪੰਥ ਨੂੰ ਵੰਡਣ ਤੇ ਤੁਲੀਆਂ ਏਜੰਸੀਆਂ ਅਤੇ ਗੱਦਾਰਾਂ ਵੱਲੋਂ ਪੰਜਾਬ ਅਤੇ ਕੌਮ ਨੂੰ ਬਰਬਾਦ ਹੋਣ ਤੋਂ ਬਚਾਉਣ ਦੀ ਲੋੜ ਹੈ।

ਭਾਜਪਾ ਗੁਰੂ ਘਰਾਂ ‘ਤੇ ਕਬਜ਼ਾ ਕਰਨ ‘ਚ ਰੁੱਝੀ: ਸੁਖਬੀਰ

ਸੁਖਬੀਰ ਨੇ ਕਿਹਾ ਕਿ ਆਰਐਸਐਸ-ਭਾਜਪਾ ਗੁਰੂ ਘਰਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਡਣ ਤੋਂ ਬਾਅਦ ਹੁਣ ਭਾਜਪਾ ਅਤੇ ਕੇਂਦਰੀ ਏਜੰਸੀਆਂ ਸ਼੍ਰੋਮਣੀ ਕਮੇਟੀ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜੇਕਰ ਸਿੱਖ ਕੌਮ ਅੱਜ ਵੀ ਇਹਨਾਂ ਤਾਕਤਾਂ ਨੂੰ ਪਛਾਣ ਕੇ ਸੁਚੇਤ ਨਾ ਹੋਈ ਤਾਂ ਪੰਜਾਬ ਅਤੇ ਕੌਮ ਦੀ ਬਰਬਾਦੀ ਨੂੰ ਕੋਈ ਨਹੀਂ ਰੋਕ ਸਕਦਾ। ਪਹਿਲਾਂ ਸਾਬਕਾ ਕੈਪਟਨ ਅਮਰਿੰਦਰ ਸਰਕਾਰ ਅਤੇ ਹੁਣ ਸ਼ਰਾਬੀ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ ਹੈ। ਇਨ੍ਹਾਂ ਸਰਕਾਰਾਂ ਨੇ ਪੰਜਾਬ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਹੀ ਲਿਆਂਦਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੰਮ੍ਰਿਤਪਾਲ ਸਿੰਘ ਬਾਰੇ ਕਹੀ ਇਹ ਗੱਲ

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਵੱਲੋਂ ਹੀ ਆਪਣੇ ਪੁੱਤਰ ਦੀ ਰਿਹਾਈ ਲਈ ਵੱਖਰੀ ਪੰਥਕ ਕਾਨਫਰੰਸ ਕੀਤੀ ਗਈ ਹੈ ਨਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ। ਉਨ੍ਹਾਂ ਕਿਹਾ ਕਿ ਜਿਥੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਪਿਛਲੇ 20-20 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਹੈ, ਉਥੇ ਇਕ ਸਾਲ ਦੇ ਅੰਦਰ ਹੀ ਸੰਸਦ ਮੈਂਬਰ ਅੰਮ੍ਰਿਤਪਾਲ, ਉਸ ਦੇ ਪਰਿਵਾਰਕ ਮੈਂਬਰ ਅਤੇ ਅਖੌਤੀ ਗੱਦਾਰ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਹੈ।

Exit mobile version