AP Dhillon firing case: ਕੈਨੇਡਾ ਦੀ ਆਰਸੀਐਮਪੀ ਦੀ ਟੀਮ ਨੇ ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏਪੀ ਢਿੱਲੋਂ ਦੇ ਘਰ ਗੋਲੀਬਾਰੀ ਕਰਨ ਵਾਲੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਦੀ ਪਛਾਣ ਕਰ ਲਈ ਗਈ ਹੈ। ਇਸ ਘਟਨਾ ਨੂੰ ਇਸ ਸਾਲ 2 ਸਤੰਬਰ ਨੂੰ ਅੰਜਾਮ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ‘ਚ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਗੋਲੀਬਾਰੀ ਹੋਈ। ਵੈਨਕੂਵਰ ਪ੍ਰਾਂਤ ਦੀ ਆਰਸੀਐਮਪੀ (ਪੁਲਿਸ) ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਸੰਗੀਤਕਾਰ ਏਪੀ ਢਿੱਲੋਂ ਦੇ ਵਿਕਟੋਰੀਆ ਖੇਤਰ ਦੇ ਘਰ ਗੋਲੀਬਾਰੀ ਤੋਂ ਬਾਅਦ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਦੇ ਕੈਨੇਡਾ ਤੋਂ ਭਾਰਤ ਭੱਜਣ ਦਾ ਖਦਸ਼ਾ ਹੈ। ਇਹ ਗ੍ਰਿਫਤਾਰੀ ਬੁੱਧਵਾਰ ਨੂੰ ਓਨਟਾਰੀਓ ਵਿੱਚ ਕੀਤੀ ਗਈ ਸੀ। ਇਨ੍ਹਾਂ ਦੀ ਪਛਾਣ ਵਿਨੀਪੈਗ ਦੇ ਅਬਜੀਤ ਕਿੰਗਰਾ (25) ਅਤੇ ਵਿਕਰਮ ਸ਼ਰਮਾ (25) ਵਜੋਂ ਹੋਈ ਹੈ। ਦੂਜਾ ਸ਼ੱਕੀ 23 ਸਾਲਾ ਵਿਕਰਮ ਸ਼ਰਮਾ ਘਟਨਾ ਤੋਂ ਬਾਅਦ ਭਾਰਤ ਭੱਜ ਗਿਆ ਸੀ। ਸ਼ਰਮਾ ਉਕਤ ਘਟਨਾ ‘ਚ ਕਿੰਗਰਾ ਦੇ ਨਾਲ ਸੀ। ਘਟਨਾ ਤੋਂ ਬਾਅਦ ਉਹ ਭਾਰਤ ਆਇਆ ਸੀ।
ਗੋਲੀਬਾਰੀ ਦਾ ਵੀਡੀਓ ਹੋਇਆ ਸੀ ਵਾਇਰਲ
ਵੈਨਕੂਵਰ ਇਲਾਕੇ ਚ ਸਥਿਤ ਏਪੀ ਢਿੱਲੋਂ ਦੇ ਘਰ ‘ਤੇ ਗੋਲੀਬਾਰੀ ਦਾ ਵੀਡੀਓ ਵਾਇਰਲ ਹੋਇਆ ਸੀ। ਵਾਇਰਲ ਵੀਡੀਓ ਮੁਤਾਬਕ ਇੱਕ ਸ਼ੂਟਰ ਨੇ ਗੇਟ ਦੇ ਬਾਹਰੋਂ 11 ਗੋਲੀਆਂ ਚਲਾਈਆਂ। ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ। ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਪਾਈ ਸੀ। 9 ਅਗਸਤ ਨੂੰ ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਗਾਇਕ ਏਪੀ ਢਿੱਲੋਂ ਦਾ ਗੀਤ ‘ਓਲਡ ਮਨੀ’ ਰਿਲੀਜ਼ ਹੋਇਆ ਸੀ। ਗੋਲੀਬਾਰੀ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਭਾਰਤੀ ਅਤੇ ਕੈਨੇਡੀਅਨ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਗੈਂਗਸਟਰ ਰੋਹਿਤ ਗੋਦਾਰਾ ਨੇ ਲਈ ਸੀ ਜਿੰਮੇਵਾਰੀ
ਸਿੰਗਰ ਦੇ ਘਰ ‘ਤੇ ਫਾਇਰਿੰਗ ਕਰਨ ਤੋਂ ਬਾਅਦ ਲਾਰੈਂਸ ਗੈਂਗ ਦੇ ਬਦਨਾਮ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਜਿਸ ਵਿੱਚ ਲਿਖਿਆ ਸੀ, ‘ਸਾਰੇ ਭਰਾਵਾਂ ਨੂੰ ਰਾਮ ਰਾਮ ਜੀ। ਕੈਨੇਡਾ ‘ਚ 1 ਸਤੰਬਰ ਦੀ ਰਾਤ ਨੂੰ ਦੋ ਥਾਵਾਂ ‘ਤੇ ਗੋਲੀਬਾਰੀ ਹੋਈ ਸੀ। ਇੱਕ ਵਿਕਟੋਰੀਆ ਆਈਲੈਂਡ ਅਤੇ ਵੁੱਡਬ੍ਰਿਜ ਟੋਰਾਂਟੋ ਵਿੱਚ। ਮੈਂ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦਾ ਹਾਂ, ਰੋਹਿਤ ਗੋਦਾਰਾ (ਲਾਰੈਂਸ ਬਿਸ਼ਨੋਈ ਗਰੁੱਪ)