ਮੋਹਾਲੀ ‘ਚ ਗੈਂਗਸਟਰ ਸਣੇ ਦੋ ਬਦਮਾਸ਼ ਚੜ੍ਹੇ ਪੁਲਿਸ ਅੜਿੱਕੇ, ਜਿਊਲਰਜ਼ ਦੀ ਦੁਕਾਨ ‘ਚ ਕੀਤੀ ਸੀ ਲੁੱਟ

14 ਅਕਤੂਬਰ 2024 ਨੂੰ ਨਕਾਬਪੋਸ਼ ਨੌਜਵਾਨਾਂ ਨੇ ਜ਼ੀਰਕਪੁਰ ਦੇ ਲੋਹਗੜ੍ਹ ਵਿਖੇ ਦਿਵਿਆ ਜਵੈਲਰਜ਼ ਦੀ ਦੁਕਾਨ ਨੂੰ ਪਿਸਤੌਲ ਦੀ ਨੋਕ 'ਤੇ ਲੁੱਟ ਲਿਆ ਸੀ। ਇਸ ਘਟਨਾ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।

Gangster arrested in Mohali: ਮੋਹਾਲੀ ਪੁਲਿਸ ਨੇ ਗੈਂਗਸਟਰ ਗਗਨਦੀਪ ਸਿੰਘ ਉਰਫ ਫੌਜੀ ਅਤੇ ਉਸ ਦੇ ਸਾਥੀ ਮਹੇਸ਼ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਚੋਰੀ ਦਾ ਮੋਟਰਸਾਈਕਲ, 2 ਨਾਜਾਇਜ਼ ਪਿਸਤੌਲ ਅਤੇ 22 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਹ ਜਾਣਕਾਰੀ ਮੁਹਾਲੀ ਦੇ ਐਸਐਸਪੀ ਦੀਪਕ ਪਾਰੀਕ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। 14 ਅਕਤੂਬਰ 2024 ਨੂੰ ਨਕਾਬਪੋਸ਼ ਨੌਜਵਾਨਾਂ ਨੇ ਜ਼ੀਰਕਪੁਰ ਦੇ ਲੋਹਗੜ੍ਹ ਵਿਖੇ ਦਿਵਿਆ ਜਵੈਲਰਜ਼ ਦੀ ਦੁਕਾਨ ਨੂੰ ਪਿਸਤੌਲ ਦੀ ਨੋਕ ‘ਤੇ ਲੁੱਟ ਲਿਆ ਸੀ। ਇਸ ਘਟਨਾ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਜਾਂਚ ਤੋਂ ਬਾਅਦ ਗੈਂਗਸਟਰ ਗਗਨਦੀਪ ਅਤੇ ਉਸ ਦੇ ਸਾਥੀ ਰਾਹੁਲ ਵੈਦ ਨੂੰ 20 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਕਤਲ ਅਤੇ ਡਕੈਤੀ ਦੇ ਕਈ ਮਾਮਲੇ ਦਰਜ

ਤਕਨੀਕੀ ਸਹਾਇਤਾ ਅਤੇ ਖੁਫੀਆ ਸੂਤਰਾਂ ਦੀ ਮਦਦ ਨਾਲ ਪੁਲਸ ਨੇ ਗੈਂਗਸਟਰ ਗਗਨਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਗਗਨਦੀਪ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਹ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਫਿਰੌਤੀ ਅਤੇ ਨਾਜਾਇਜ਼ ਹਥਿਆਰਾਂ ਦੇ ਮਾਮਲੇ ਦਰਜ ਹਨ।

ਰਾਹੁਲ ਵੈਦ ਨੇ ਸਾਂਝੀ ਕਾਰਵਾਈ ਕਰਦਿਆਂ ਫੜਿਆ

ਜ਼ੀਰਕਪੁਰ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਪੰਚਕੂਲਾ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਰਾਹੁਲ ਵੈਦ ਨੂੰ ਗ੍ਰਿਫਤਾਰ ਕੀਤਾ ਹੈ। ਆਪਰੇਸ਼ਨ ਦੌਰਾਨ ਰਾਹੁਲ ਨੇ ਆਪਣੀ ਕਾਰ ਪੁਲਿਸ ਵਾਲਿਆਂ ‘ਤੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਰਾਹੁਲ ‘ਤੇ ਕਈ ਗੰਭੀਰ ਅਪਰਾਧਿਕ ਮਾਮਲੇ ਵੀ ਦਰਜ ਹਨ।

Exit mobile version