ਐਪਲ ਨੇ iPhones ਅਤੇ iPads ਲਈ iOS 18.1.1 ਅਤੇ iPadOS 18.1.1 ਅਪਡੇਟਸ ਨੂੰ ਰੋਲਆਊਟ ਕੀਤਾ ਹੈ। ਕੰਪਨੀ ਨੇ ਆਈਫੋਨ ਅਤੇ ਆਈਪੈਡ ਉਪਭੋਗਤਾਵਾਂ ਨੂੰ ਇਸ ਨਵੀਨਤਮ ਅਪਡੇਟ ਨੂੰ ਤੁਰੰਤ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਕਿਹਾ ਹੈ। ਇਸ ਅਪਡੇਟ ਨੂੰ ਕਈ ਮਹੱਤਵਪੂਰਨ ਸੁਰੱਖਿਆ ਫਿਕਸ ਦੇ ਨਾਲ ਜਾਰੀ ਕੀਤਾ ਗਿਆ ਹੈ। ਐਪਲ ਨੇ iOS 18.1 ਨੂੰ ਜਾਰੀ ਕਰਨ ਤੋਂ ਤਿੰਨ ਹਫਤੇ ਬਾਅਦ ਇਸ ਅਪਡੇਟ ਨੂੰ ਰੋਲਆਊਟ ਕੀਤਾ ਹੈ। ਕੰਪਨੀ ਨੇ ਇਸ ਅਪਡੇਟ ਦੇ ਨਾਲ ਕੋਈ ਨਵਾਂ ਫੀਚਰ ਨਹੀਂ ਜੋੜਿਆ ਹੈ। ਇਸ ਨੂੰ ਸਿਰਫ ਡਿਵਾਈਸ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਪੇਸ਼ ਕੀਤਾ ਗਿਆ ਹੈ। ਐਪਲ ਨੇ ਸਤੰਬਰ ਮਹੀਨੇ ਵਿੱਚ iOS 18 ਅਤੇ iPadOS 18 ਅਪਡੇਟ ਜਾਰੀ ਕੀਤੇ ਸਨ।
ਅਪਡੇਟ ‘ਚ ਕੀ ਖਾਸ ਹੈ
ਐਪਲ ਨੇ ਡਿਵਾਈਸ ਦੀ ਸੁਰੱਖਿਆ ਨੂੰ ਵਧਾਉਣ ਲਈ ਇਸ ਅਪਡੇਟ ਨੂੰ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਸਾਰੇ ਯੂਜ਼ਰਸ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਆਪਣੇ ਡਿਵਾਈਸ ‘ਚ iOS 18.1.1 ਅਤੇ iPadOS 18.1.1 ਨੂੰ ਇੰਸਟਾਲ ਕਰਨ। ਇਹ ਅਪਡੇਟ ਕਈ ਮਹੱਤਵਪੂਰਨ ਸੁਰੱਖਿਆ ਖਾਮੀਆਂ ਨੂੰ ਠੀਕ ਕਰਨ ਲਈ ਜਾਰੀ ਕੀਤੇ ਗਏ ਹਨ। ਉਹ ਉਪਭੋਗਤਾ ਜੋ ਅਜੇ ਵੀ iOS 17 ਦੀ ਵਰਤੋਂ ਕਰ ਰਹੇ ਹਨ। ਐਪਲ ਨੇ ਉਨ੍ਹਾਂ ਲਈ iOS 17.7.2 ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ ਨੂੰ ਡਿਵਾਈਸ ਦੀ ਸੁਰੱਖਿਆ ਨੂੰ ਵਧਾਉਣ ਲਈ ਵੀ ਪੇਸ਼ ਕੀਤਾ ਗਿਆ ਹੈ।
ਕੰਪਨੀ ਨੇ ਇਸ ਨਵੇਂ ਅਪਡੇਟ ‘ਚ ਕੋਈ ਨਵਾਂ ਫੀਚਰ ਨਹੀਂ ਦਿੱਤਾ ਹੈ। ਐਪਲ ਨੇ ਆਪਣੇ ਬਲਾਗ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਇਹ ਅਪਡੇਟ ਯੂਜ਼ਰਸ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਹਾਲਾਂਕਿ ਕੰਪਨੀ ਕੋਲ ਫਿਲਹਾਲ ਇਨ੍ਹਾਂ ਸਕਿਓਰਿਟੀ ਬੱਗਸ ਬਾਰੇ ਕੋਈ ਜਾਣਕਾਰੀ ਨਹੀਂ ਹੈ।