ਭਾਰਤ ਦੀ ਪਹਿਲੀ ਕੂਪ SUV ₹17.49 ਲੱਖ ਵਿੱਚ ਲਾਂਚ, 15 ਮਿੰਟਾਂ ਦੀ ਚਾਰਜਿੰਗ ਵਿੱਚ ਚੱਲੇਗੀ 150 ਕਿਲੋਮੀਟਰ

ਟਾਟਾ ਮੋਟਰਸ ਨੇ ਭਾਰਤ ਦੀ ਪਹਿਲੀ ਕੂਪ SUV ‘ਕਰਵ’ ਨੂੰ 17.49 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕਰ ਦਿੱਤਾ ਹੈ। ਇਹ ਭਾਰਤ ਦੀ ਪਹਿਲੀ ਕਾਰ ਵੀ ਹੈ ਜਿਸ ਵਿੱਚ ਇਲੈਕਟ੍ਰਿਕ, ਪੈਟਰੋਲ ਅਤੇ ਡੀਜ਼ਲ ਇੰਜਣ ਦੇ ਵਿਕਲਪ ਹਨ। ਹਾਲਾਂਕਿ ਪੈਟਰੋਲ-ਡੀਜ਼ਲ ਸੰਸਕਰਣ ਦੀ ਕੀਮਤ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਟਾਟਾ ਦਾ ਦਾਅਵਾ ਹੈ ਕਿ ਕਰਵ ਦਾ ਇਲੈਕਟ੍ਰਿਕ ਵਰਜ਼ਨ 1 ਰੁਪਏ ‘ਚ 1 ਕਿਲੋਮੀਟਰ ਚੱਲੇਗਾ। ਇਹ 15 ਮਿੰਟ ਦੀ ਚਾਰਜਿੰਗ ‘ਚ 150 ਕਿਲੋਮੀਟਰ ਤੱਕ ਚੱਲ ਸਕਦਾ ਹੈ। ਕਾਰ ‘ਚ 6 ਏਅਰਬੈਗ, 360 ਡਿਗਰੀ ਕੈਮਰਾ ਅਤੇ ADAS ਵਰਗੇ ਐਡਵਾਂਸ ਸੇਫਟੀ ਫੀਚਰਸ ਦਿੱਤੇ ਗਏ ਹਨ। ਟਾਟਾ ਕਰਵ ਦੀ ਬੁਕਿੰਗ 12 ਅਗਸਤ ਤੋਂ ਸ਼ੁਰੂ ਹੋਵੇਗੀ।

ਇੰਨਾਂ ਨਾਲ ਹੈ ਮੁਕਾਬਲਾ

Curve EV ਦਾ ਮੁਕਾਬਲਾ MG ZS EV ਅਤੇ ਆਉਣ ਵਾਲੀ Hyundai Creta EV ਨਾਲ ਹੋਵੇਗਾ। ICE ਸੰਚਾਲਿਤ ਕਰਵ ਸਿਟਰੋਇਨ ਬੇਸਾਲਟ ਨਾਲ ਮੁਕਾਬਲਾ ਕਰੇਗਾ। ਇਸ ਤੋਂ ਇਲਾਵਾ ਇਹ ਕਾਰ ਕੰਪੈਕਟ SUV ਜਿਵੇਂ Hyundai Creta, Kia Seltos, Maruti Grand Vitara, Toyota Hyrider, Honda Elevate ਨਾਲ ਵੀ ਮੁਕਾਬਲਾ ਕਰੇਗੀ।

5 ਵੇਰੀਐਂਟਸ ਅਤੇ 5 ਕਲਰ ਵਿਕਲਪਾਂ ਵਿੱਚ ਹੋਵੇਗੀ ਉਪਲੱਬਧ

Tata Curve EV ਨੂੰ 5 ਵੇਰੀਐਂਟਸ ਅਤੇ 5 ਕਲਰ ਵਿਕਲਪਾਂ ਵਿੱਚ 17.49 ਲੱਖ ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ ‘ਤੇ ਪੇਸ਼ ਕੀਤਾ ਗਿਆ ਹੈ, ਜੋ ਕਿ ਟਾਪ ਵੇਰੀਐਂਟ ਵਿੱਚ 21.99 ਲੱਖ ਰੁਪਏ ਤੱਕ ਜਾਂਦਾ ਹੈ। ਇਸ ਦੇ ਨਾਲ ਹੀ, ਕਰਵ ਦੇ ICE ਸੰਸਕਰਣ ਨੂੰ ਪੈਟਰੋਲ-ਡੀਜ਼ਲ ਇੰਜਣ ਵਿਕਲਪਾਂ ਦੇ ਨਾਲ 4 ਵੇਰੀਐਂਟ ਅਤੇ 6 ਕਲਰ ਆਪਸ਼ਨਸ ‘ਚ ਪੇਸ਼ ਕੀਤਾ ਗਿਆ ਹੈ। ਇਸ ਦੀ ਕੀਮਤ 2 ਸਤੰਬਰ ਨੂੰ ਸਾਹਮਣੇ ਆਵੇਗੀ।

15 ਮਿੰਟ ਚਾਰਜ ਵਿੱਚ 150 ਕਿਲੋਮੀਟਰ

ਮੋਟਰ ਨੂੰ ਪਾਵਰ ਦੇਣ ਲਈ ਕਾਰ ਨੂੰ ਦੋ ਬੈਟਰੀ ਪੈਕ ਦਾ ਵਿਕਲਪ ਦਿੱਤਾ ਗਿਆ ਹੈ। ਇਸ ਵਿੱਚ ਇੱਕ 45kWh ਅਤੇ ਦੂਜਾ 55kWh ਬੈਟਰੀ ਪੈਕ ਸ਼ਾਮਲ ਹੈ। 45kWh ਬੈਟਰੀ ਪੈਕ ਨਾਲ ਫੁੱਲ ਚਾਰਜ ਕਰਨ ‘ਤੇ 502km ਅਤੇ 55kW ਬੈਟਰੀ ਪੈਕ ਨਾਲ 585km ਦੀ ਰੇਂਜ ਹੋਵੇਗੀ। ਕਾਰ ਦੇ ਨਾਲ 70kW ਦਾ ਫਾਸਟ ਚਾਰਜਰ ਮਿਲੇਗਾ, ਜਿਸ ਰਾਹੀਂ ਇਸਨੂੰ ਸਿਰਫ 40 ਮਿੰਟਾਂ ਵਿੱਚ 10-80% ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਕਰਵ ਨੂੰ 15 ਮਿੰਟ ਚਾਰਜ ਕਰਨ ‘ਤੇ 150km ਦੀ ਰੇਂਜ ਮਿਲੇਗੀ। ਬੈਟਰੀ ਪੈਕ ਨੂੰ IP67 ਸੁਰੱਖਿਆ ਮਿਲਦੀ ਹੈ।

ਕਾਰ ਵਿੱਚ ਮਿਲਣਗੇ ਸੇਫਟੀ ਫੀਚਰ

ਯਾਤਰੀ ਸੁਰੱਖਿਆ ਲਈ ਕਾਰ ਵਿੱਚ 6 ਏਅਰਬੈਗ, ਇਲੈਕਟ੍ਰਾਨਿਕ ਸਥਿਰਤਾ ਨਿਯੰਤਰਣ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਬਲਾਇੰਡ ਸਪਾਟ ਮਾਨੀਟਰ, ਆਲ-ਵ੍ਹੀਲ ਡਿਸਕ ਬ੍ਰੇਕ, ਹਿੱਲ ਹੋਲਡ ਅਸਿਸਟ,ਆਟੋ ਹੋਲਡ ਦੇ ਨਾਲ ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ ਅਤੇ ਬਲਾਇੰਡ ਵਿਊ ਮਾਨੀਟਰ ਦੇ ਨਾਲ 360 ਡਿਗਰੀ ਕੈਮਰਾ ਵਰਗੇ ਸੇਫਟੀ ਫੀਚਰਸ ਦਿੱਤੇ ਗਏ ਹਨ।

ਲੈਵਲ 2 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ

ਨੇਵੀਗੇਸ਼ਨ ਅਤੇ ਬਲਾਇੰਡ ਸਪਾਟ ਮਾਨੀਟਰ ਡਰਾਈਵਰ ਸਕ੍ਰੀਨ ‘ਤੇ ਪ੍ਰਦਰਸ਼ਿਤ ਹੁੰਦੇ ਹਨ। ਟਾਟਾ ਕਰਵ ਇਲੈਕਟ੍ਰਿਕ ਕਾਰ ਵਿੱਚ ਲੈਵਲ 2 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ADAS) ਵੀ ਦਿੱਤਾ ਗਿਆ ਹੈ, ਜਿਸ ਦੇ ਤਹਿਤ ਅਡੈਪਟਿਵ ਕਰੂਜ਼ ਕੰਟਰੋਲ, ਲੇਨ ਡਿਪਾਰਚਰ ਚੇਤਾਵਨੀ, ਹਾਈ ਬੀਮ ਅਸਿਸਟ ਅਤੇ ਆਟੋਨੋਮਸ ਐਮਰਜੈਂਸੀ ਬ੍ਰੇਕਿੰਗ ਵਰਗੇ ਫੰਕਸ਼ਨ ਉਪਲਬਧ ਹਨ।

Exit mobile version