ਬਜਟ ਫ੍ਰੈਂਡਲੀ iPhone ਲਾਂਚ ਕਰਨ ਦੀ ਤਿਆਰੀ, ਕੀ ਹੋ ਸਕਦੀ ਹੈ ਕੀਮਤ?

iPhone SE 4 ਨਵੇਂ A18 Bionic ਚਿੱਪਸੈੱਟ ਨਾਲ ਲੈਸ ਹੋ ਸਕਦਾ ਹੈ। ਇਸ 'ਚ ਐਪਲ ਇੰਟੈਲੀਜੈਂਸ ਦੇ ਫੀਚਰਸ ਵੀ ਦਿੱਤੇ ਜਾ ਸਕਦੇ ਹਨ। ਹਾਲਾਂਕਿ ਉਨ੍ਹਾਂ ਦਾ ਦਾਇਰਾ ਘੱਟ ਹੋਵੇਗਾ। ਮਤਲਬ ਕਿ ਇਸ 'ਚ ਸਿਰਫ ਕੁਝ AI ਫੀਚਰ ਹੀ ਮਿਲਣਗੇ।

ਐਪਲ ਇੱਕ ਬਜਟ ਅਨੁਕੂਲ ਆਈਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ 2025 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਵਿਸ਼ਵ ਪੱਧਰ ‘ਤੇ ਦਾਖਲ ਹੋਣ ਦੀ ਉਮੀਦ ਹੈ। ਐਪਲ ਨੇ ਆਖਰੀ ਵਾਰ ਆਈਫੋਨ SE 3 ਨੂੰ 2022 ਵਿੱਚ ਪੇਸ਼ ਕੀਤਾ ਸੀ। ਐਪਲ ਆਉਣ ਵਾਲੇ ਆਈਫੋਨ ਨੂੰ ਕਿਹੜੀਆਂ ਵਿਸ਼ੇਸ਼ਤਾਵਾਂ ਨਾਲ ਲਾਂਚ ਕਰ ਸਕਦਾ ਹੈ? ਇਸ ਮਾਡਲ ਦੀ ਕੀਮਤ ਕਿੰਨੀ ਹੋ ਸਕਦੀ ਹੈ?

ਅਨੁਮਾਨਿਤ ਨਿਰਧਾਰਨ

iPhone SE 4 ਨਵੇਂ A18 Bionic ਚਿੱਪਸੈੱਟ ਨਾਲ ਲੈਸ ਹੋ ਸਕਦਾ ਹੈ। ਇਸ ‘ਚ ਐਪਲ ਇੰਟੈਲੀਜੈਂਸ ਦੇ ਫੀਚਰਸ ਵੀ ਦਿੱਤੇ ਜਾ ਸਕਦੇ ਹਨ। ਹਾਲਾਂਕਿ ਉਨ੍ਹਾਂ ਦਾ ਦਾਇਰਾ ਘੱਟ ਹੋਵੇਗਾ। ਮਤਲਬ ਕਿ ਇਸ ‘ਚ ਸਿਰਫ ਕੁਝ AI ਫੀਚਰ ਹੀ ਮਿਲਣਗੇ। ਡਿਵਾਈਸ ‘ਚ 6.1-ਇੰਚ ਦੀ OLED ਡਿਸਪਲੇਅ ਹੋਣ ਦੀ ਉਮੀਦ ਹੈ, ਜਿਸ ਦਾ ਡਿਜ਼ਾਈਨ iPhone 14 ਵਰਗਾ ਹੋਵੇਗਾ। ਨਾਲ ਹੀ ਪਹਿਲੀ ਵਾਰ, ਇਸ ਵਿੱਚ ਪਿਛਲੇ ਪਾਸੇ ਇੱਕ ਡਿਊਲ-ਕੈਮਰਾ ਸੈੱਟਅੱਪ ਹੋ ਸਕਦਾ ਹੈ, ਕਿਉਂਕਿ ਪਿਛਲੇ ਸਾਰੇ SE ਮਾਡਲਾਂ ਵਿੱਚ ਇੱਕ ਸਿੰਗਲ ਰੀਅਰ ਕੈਮਰਾ ਸੀ।

ਕੀਮਤ ਕਿੰਨੀ ਹੋ ਸਕਦੀ ਹੈ?

ਦੱਖਣੀ ਕੋਰੀਆ ਦੇ ਇੱਕ ਬਲਾਗਰ ਨੇ ਕਥਿਤ ਤੌਰ ‘ਤੇ iPhone SE 4 ਦੀ ਸੰਭਾਵਿਤ ਕੀਮਤ ਦਾ ਖੁਲਾਸਾ ਕੀਤਾ ਹੈ। ਇਸ ਕਿਫਾਇਤੀ ਮਾਡਲ ਦੀ ਕੀਮਤ KRW 800,000 ਹੋ ਸਕਦੀ ਹੈ, ਜੋ ਕਿ ਲਗਭਗ 46,000 ਰੁਪਏ ਹੈ। ਇਸ ਦੌਰਾਨ, ਸੰਯੁਕਤ ਰਾਜ ਵਿੱਚ ਸੰਭਾਵਿਤ ਲਾਂਚ ਕੀਮਤ 2022 ਵਿੱਚ ਜਾਰੀ ਕੀਤੇ iPhone SE 3 ਲਈ USD 429 ਦੇ ਮੁਕਾਬਲੇ USD 449 ਅਤੇ USD 549 ਦੇ ਵਿਚਕਾਰ ਹੋਣ ਦੀ ਉਮੀਦ ਹੈ।

48MP ਰੀਅਰ ਕੈਮਰਾ

ਆਉਣ ਵਾਲੇ iPhone SE 4 ਦੀ ਕੀਮਤ ਵਧ ਸਕਦੀ ਹੈ। ਇਸ ‘ਚ ਕਈ ਨਵੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਇਸ ਦੀ ਕੀਮਤ ਮਹਿੰਗੀ ਹੋ ਜਾਵੇਗੀ। ਇਸ ‘ਚ 5ਜੀ ਕਨੈਕਟੀਵਿਟੀ ਲਈ ਸਪੋਰਟ ਹੋਵੇਗਾ। ਇਸ ‘ਚ 48MP ਦਾ ਰਿਅਰ ਕੈਮਰਾ ਹੋਣ ਦੀ ਸੰਭਾਵਨਾ ਹੈ। ਇਸ ‘ਚ eSIM ਸਪੋਰਟ, LPDDR5X ਰੈਮ ਅਤੇ USB ਟਾਈਪ-ਸੀ ਪੋਰਟ ਵੀ ਦਿੱਤਾ ਜਾਵੇਗਾ।

ਇਸ ਬਾਰੇ ਵੀ ਚਰਚਾ

ਹਾਲ ਹੀ ‘ਚ ਐਪਲ ਨੇ ਕਈ ਯੂਰਪੀ ਦੇਸ਼ਾਂ ‘ਚ ਆਈਫੋਨ ਦੇ ਤਿੰਨ ਮਾਡਲਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। iPhone 14, iPhone 14 Plus ਅਤੇ iPhone SE (3rd Gen) ਨੂੰ ਇਨ੍ਹਾਂ ਦੇਸ਼ਾਂ ਵਿੱਚ ਆਨਲਾਈਨ ਸਟੋਰਾਂ ਤੋਂ ਹਟਾ ਦਿੱਤਾ ਗਿਆ ਹੈ। ਕੰਪਨੀ ਨੇ ਇਹ ਫੈਸਲਾ EU ਵੱਲੋਂ ਟਾਈਪ-ਸੀ ਪੋਰਟ ਨੂੰ ਲੈ ਕੇ ਬਣਾਏ ਨਿਯਮਾਂ ਕਾਰਨ ਲਿਆ ਹੈ। ਅਸਲ ਵਿੱਚ, ਇਹਨਾਂ ਵਿੱਚ ਟਾਈਪ-ਸੀ ਪੋਰਟ ਨਹੀਂ ਹੈ। ਹਾਲਾਂਕਿ ਹੁਣ ਆਉਣ ਵਾਲੇ ਨਵੇਂ ਡਿਵਾਈਸਿਜ਼ ‘ਚ ਇਹ ਪੋਰਟ ਦਿੱਤਾ ਜਾ ਰਿਹਾ ਹੈ। ਇਹੀ ਪੋਰਟ ਕੰਪਨੀ ਦੀ ਲੇਟੈਸਟ ਆਈਫੋਨ 16 ਸੀਰੀਜ਼ ‘ਚ ਵੀ ਦਿੱਤੀ ਗਈ ਹੈ।

Exit mobile version