ਅੱਜ ਲਾਂਚ ਹੋਵੇਗਾ REDMI ਦਾ ਸਸਤਾ 5G ਸਮਾਰਟਫੋਨ, ਕੀਮਤ 9 ਹਜ਼ਾਰ ਤੋਂ ਘੱਟ!

ਕੰਪਨੀ ਨੇ ਇਸਦੇ ਲਈ ਮੇਡ ਇਨ ਇੰਡੀਆ, ਬਾਇ ਇੰਡੀਆ, ਫੋਰ ਇੰਡੀਆ ਦੀ ਟੈਗਲਾਈਨ ਵੀ ਰੱਖੀ ਹੈ। ਲਾਂਚ ਤੋਂ ਪਹਿਲਾਂ REDMI ਨੇ ਆਪਣੀ ਵੈੱਬਸਾਈਟ 'ਤੇ ਇਸ ਬਾਰੇ ਜ਼ਿਆਦਾਤਰ ਜਾਣਕਾਰੀਆਂ ਦਾ ਖੁਲਾਸਾ ਕੀਤਾ ਹੈ।

Redmi ਅੱਜ 20 ਨਵੰਬਰ ਨੂੰ ਭਾਰਤੀ ਬਾਜ਼ਾਰ ‘ਚ Redmi A4 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਫੋਨ ਨੂੰ ਕਿਫਾਇਤੀ ਸੈਗਮੈਂਟ ‘ਚ ਲਿਆ ਰਹੀ ਹੈ। ਕੰਪਨੀ ਨੇ ਇਸ ਦੀ ਕੀਮਤ ਦਾ ਸੰਕੇਤ ਵੀ ਦਿੱਤਾ ਹੈ। ਇਸ ਦੀ ਕੀਮਤ 9 ਹਜ਼ਾਰ ਰੁਪਏ ਤੋਂ ਘੱਟ ਹੈ। ਕੰਪਨੀ ਨੇ ਇਸਦੇ ਲਈ ਮੇਡ ਇਨ ਇੰਡੀਆ, ਬਾਇ ਇੰਡੀਆ, ਫੋਰ ਇੰਡੀਆ ਦੀ ਟੈਗਲਾਈਨ ਵੀ ਰੱਖੀ ਹੈ। ਲਾਂਚ ਤੋਂ ਪਹਿਲਾਂ Redmi ਨੇ ਆਪਣੀ ਵੈੱਬਸਾਈਟ ‘ਤੇ ਇਸ ਬਾਰੇ ਜ਼ਿਆਦਾਤਰ ਜਾਣਕਾਰੀਆਂ ਦਾ ਖੁਲਾਸਾ ਕੀਤਾ ਹੈ।

ਕੁਆਲਕਾਮ ਪ੍ਰੋਸੈਸਰ ਮਿਲੇਗਾ

ਇਸ ਫੋਨ ‘ਚ 6.7 ਇੰਚ ਦੀ ਡਿਸਪਲੇ ਹੋਵੇਗੀ ਜੋ 120 Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਸ ‘ਚ ਕੁਆਲਕਾਮ ਦੇ 2GHz ਆਕਟਾ-ਕੋਰ ਸਨੈਪਡ੍ਰੈਗਨ 4s Gen 2 ਪ੍ਰੋਸੈਸਰ ਦਿੱਤਾ ਜਾਵੇਗਾ। ਫੋਨ ‘ਚ 18W ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 5,160 mAh ਦੀ ਵੱਡੀ ਬੈਟਰੀ ਹੋਵੇਗੀ।

50MP ਪ੍ਰਾਇਮਰੀ ਕੈਮਰਾ

Redmi ਦਾ ਨਵਾਂ ਫੋਨ 4 GB ਰੈਮ ਅਤੇ 64 GB ਸਟੋਰੇਜ ਨਾਲ ਆਵੇਗਾ। 128 GB ਸਟੋਰੇਜ ਵਾਲਾ ਵਿਕਲਪ ਵੀ ਖਰੀਦਣ ਲਈ ਉਪਲਬਧ ਹੋਵੇਗਾ। ਰਿਅਰ ਪੈਨਲ ‘ਤੇ 50MP ਦਾ ਡਿਊਲ ਕੈਮਰਾ ਸੈੱਟਅਪ ਮਿਲੇਗਾ। ਜਦਕਿ ਸੈਲਫੀ ਲਈ ਇਸ ‘ਚ 8MP ਸੈਂਸਰ ਦਿੱਤਾ ਜਾ ਰਿਹਾ ਹੈ।

ਐਂਡਰਾਇਡ 14 ਓਐੱਸ

ਇਹ ਫੋਨ ਡਿਊਲ ਸਿਮ (GSM+GSM) ਨੂੰ ਸਪੋਰਟ ਕਰੇਗਾ। ਐਂਡ੍ਰਾਇਡ 14 ਆਪਰੇਟਿੰਗ ਸਿਸਟਮ Redmi A4 5G ‘ਚ ਉਪਲੱਬਧ ਹੋਵੇਗਾ। ਕਨੈਕਟੀਵਿਟੀ ਲਈ ਬਲੂਟੁੱਥ 5.10, USB ਪੋਰਟ ਅਤੇ GPS ਵਰਗੇ ਵਿਕਲਪ ਉਪਲਬਧ ਹੋਣਗੇ।

Exit mobile version