ਇੱਥੇ ਲੋਕ ਇਮਾਰਤ ਤੋਂ ਬਾਹਰ ਨਹੀਂ ਨਿਕਲਦੇ, ਕਿਉਂਕਿ ਅਲਾਸਕਾ ਦੇ ਇਸ ਖੇਤਰ ਦਾ ਮੌਸਮ ਬਹੁਤ ਚੁਣੌਤੀਪੂਰਨ ਹੈ। ਇੱਥੇ ਕਈ ਵਾਰ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਦੀਆਂ ਹਨ ਅਤੇ 250 ਤੋਂ 400 ਇੰਚ ਤੱਕ ਬਰਫ਼ਬਾਰੀ ਹੁੰਦੀ ਹੈ।
ਇਹ ਇਮਾਰਤ 1956 ਵਿੱਚ ਬਣਾਈ ਗਈ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਇਸ ਨੂੰ ਫੌਜੀ ਬੈਰਕਾਂ ਵਜੋਂ ਵਰਤਿਆ ਗਿਆ ਸੀ। ਬਾਅਦ ਵਿੱਚ ਇਸਨੂੰ ਅਪਾਰਟਮੈਂਟਸ ਵਿੱਚ ਬਦਲ ਦਿੱਤਾ ਗਿਆ, ਜਿਸ ਵਿੱਚ ਹੁਣ ਪੂਰਾ ਸ਼ਹਿਰ ਰਹਿੰਦਾ ਹੈ। ਵ੍ਹਾਈਟੀਅਰ ਸ਼ਹਿਰ ਦਾ ਮਾਡਲ ਆਧੁਨਿਕ ਸਮਾਜ ਲਈ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ ਹੈ, ਜਿੱਥੇ ਲੋਕ ਸੀਮਤ ਸਾਧਨਾਂ ਅਤੇ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਏਕਤਾ ਬਣਾਈ ਰੱਖਦੇ ਹਨ।